ਰੋਪੜ ਦੀ ਲੜਕੀ ਦੁਨੀਆ ਦਾ ਇਤਿਹਾਸ ਰਚਣ ਜਾ ਰਹੀ ਹੈ।ਰੋਪੜ ਵਾਸੀ ਸੱਤ ਸਾਲਾ ਲੜਕੀ ਸਾਨਵੀ ਸੂਦ ਨੇ ਇਨੀ ਦੁਨੀਆ ਦੀ ਸਭ ਤੋ ਉੱਚੀ ਚੋਟੀ ਮਾਊਂਟ ਐਵਰੇਸ਼ਟ ਦੇ ਬੇਸ ਕੈਂਪ ਤੇ ਚੜਨ ਦੀ ਤਿਆਰੀ ਖਿੱਚੀ ਹੋਈ ਹੈ।ਦੂਸਰੀ ਕਲਾਸ ਚ ਪੜਦੀ ਸਾਨਵੀ ਸੂਦ ਭਾਰਤ ਦੀ ਸਭ ਤੋ ਛੋਟੀ ਉਮਰ ਦੀ ਲੜਕੀ ਹੋਵੇਗੀ ਜੋ ਕਿ ਇਹ ਰਿਕਾਰਡ ਕਾਯਿਮ ਕਰਨ ਵੱਲ ਅੱਗੇ ਵੱਧ ਰਹੀ ਹੈ।ਸਾਨਵੀ ਦੁਨੀਆ ਦੇ ਲਈ ਵੀ ਨਵਾਂ ਰਿਕਾਰਡ ਕਾਯਿਮ ਕਰਨ ਦੀ ਉਮੀਦ ਜਤਾ ਰਹੀ ਹੈ।ਸਾਨਵੀ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਾਨਵੀ ਸਾਨਵੀ ਸੂਦ 4400 ਮੀਟਰ ਦੀ ਉਚਾਈ ਤੇ ਲਗਭਗ 50 ਕਿੱਲੋਮੀਟਰ ਦਾ ਸਫਰ ਤੈਅ ਕਰ ਚੁੱਕੀ ਹੈ ਤੇ 15 ਕਿੱਲੋਮੀਟਰ ਦਾ ਸਫਰ ਬਾਕੀ ਬਚਿਆ ਹੈ।ਸਾਨਵੀ ਸੂਦ ਨੇ ਜਿੱਥੇ ਕਿ ਲੋਕਾ ਤੋ ਦੁਆਵਾ ਦੀ ਆਸ ਪ੍ਰਗਟਾਈ ਹੈ ਉੱਥੇ ਹੀ ਸਾਨਵੀ ਦੇ ਪਿਤਾ ਦੀਪਕ ਸੂਦ ਨੂੰ ਆਪਣੀ ਲੜਕੀ ਤੇ ਮਾਣ ਹੈ ਤੇ ਉਨ੍ਹਾਂ ਉਮੀਦ ਜਤਾਈ ਕਿ ਉਨ੍ਹਾਂ ਦੀ ਲੜਕੀ ਇਹ ਰਿਕਾਰਡ ਕਾਯਿਮ ਕਰੇਗੀ।ਸਾਨਵੀ ਦੇ ਪਿਤਾ ਨੇ ਦੱਸਿਆ ਕਿ ਕੇਵਲ 6 ਦਿਨ ਦੀ ਤਿਆਰੀ ਤੋ ਬਾਅਦ ਇਹ ਮਕਾਮ ਹਾਸਲ ਕਰਨ ਲਈ ਜਾ ਰਹੀ ਹੈ ਤੇ ਉਸਨੇ ਇਕ ਜੂਨ ਨੂੰ ਇਹ ਸਫਰ ਸ਼ੁਰੂ ਕੀਤਾ ਸੀ।ਉਨ੍ਹਾਂ ਦੱਸਿਆ ਕਿ ਇਹ ਆਣ ਜਾਣ ਦਾ 130 ਕਿੱਲੋਮੀਟਰ ਦਾ ਟ੍ਰੈਕ ਹੈ ਤੇ ਇਸਦੀ ਉਚਾਈ ਲਗਭਗ 5400 ਮੀਟਰ ਹੈ ਤੇ ਉੱਥੇ ਆਕਸੀਜਨ ਦਾ ਲੈਵਲ 65 ਪ੍ਰਤੀਸ਼ਤ ਰਹਿ ਜਾਂਦਾ ਹੈ।ਉਨ੍ਹਾਂ ਦੱਸਿਆ ਕਿ 9 ਲੋਕਾ ਦੇ ਗਰੁੱਪ ਚ ਸਾਨਵੀ ਟ੍ਰੈਕ ਤੇ ਲੀਂਡ ਕਰ ਰਹੀ ਹੈ।





