17.1 C
Chandigarh

TODAY NOW NEWS

Thursday, March 19, 2026
HomeBREAKING NEWSਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਕਾਰੀ ਸੁਰੱਖਿਆ ਦੇ ਘੇਰੇ 'ਚ, ਜ਼ੈੱਡ ਸੁਰੱਖਿਆ ਵਿਚ...

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਕਾਰੀ ਸੁਰੱਖਿਆ ਦੇ ਘੇਰੇ ‘ਚ, ਜ਼ੈੱਡ ਸੁਰੱਖਿਆ ਵਿਚ ਸਿੱਖ ਕਮਾਂਡੋ ਤਾਇਨਾਤ

ਅੰਮਿ੍ਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰਰੀਤ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਕੇਂਦਰ ਵੱਲੋਂ ਜ਼ੈੱਡ ਸੁਰੱਖਿਆ ਵਿਚ ਸਿੱਖ ਕਮਾਂਡੋ ਤਾਇਨਾਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਸਰਕਾਰ ਦੇ ਸੁਰੱਖਿਆ ਮੁਲਾਜ਼ਮ ਵੀ ਜਥੇਦਾਰ ਦੀ ਸੁਰੱਖਿਆ ਲਈ ਤਾਇਨਾਤ ਹੋ ਗਏ ਹਨ। ਜਥੇਦਾਰ ਹੁਣ ਪੂਰੀ ਤਰ੍ਹਾਂ ਸਰਕਾਰੀ ਸੁਰੱਖਿਆ ਦੇ ਘੇਰੇ ਵਿਚ ਹਨ ਜਿਥੇ ਪੰਜਾਬ ਪੁਲਿਸ ਵੱਲੋਂ ਜਥੇਦਾਰ ਦੀ ਲਗਾਤਾਰ ਸੁਰੱਖਿਆ ਕੀਤੀ ਜਾ ਰਹੀ ਸੀ, ਉਥੇ ਹੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਘਟਾਉਣ ਤੋਂ ਬਾਅਦ ਜਥੇਦਾਰ ਨੇ ਬਾਕੀ ਸੁਰੱਖਿਆ ਵੀ ਵਾਪਸ ਭੇਜ ਦਿੱਤੀ ਸੀ ਜਿਸ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ ਨੂੰ ਲੈ ਕੇ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਈ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਜਥੇਦਾਰ ਨੂੰ ਪੰਜਾਬ ਪੁੁਲਿਸ ਦੀ ਸੁਰੱਖਿਆ ਮੁੜ ਬਹਾਲ ਕਰ ਦਿੱਤੀ ਸੀ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਜਥੇਦਾਰ ਦੀ ਸੁਰੱਖਿਆ ਖੁਦ ਕਰਨ ਸਬੰਧੀ ਪੇਸ਼ਕਸ਼ ਕੀਤੀ। ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੇ 12 ਮੁਲਾਜ਼ਮ ਜਥੇਦਾਰ ਦੀ ਸੁਰੱਖਿਆ ਲਈ ਮੁਹੱਈਆ ਕਰਵਾਏ ਅਤੇ ਪ੍ਰਧਾਨ ਧਾਮੀ ਨੇ ਇਹ ਕਿਹਾ ਸੀ ਕਿ ਕਮੇਟੀ ਦੇ ਮਰਜੀਵੜੇ ਜਥੇਦਾਰ ਦੀ ਸੁਰੱਖਿਆ ਕਰਨਗੇ। ਜਥੇਦਾਰ ਨੂੰ ਕਿਸੇ ਵੀ ਕਿਸਮ ਦੀ ਸਰਕਾਰੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਥੇਦਾਰ ਨੂੰ ਖਤਰਾ ਦੱਸ ਕੇ ਸੁਰੱਖਿਆ ਤਾਇਨਾਤ ਕਰ ਦਿੱਤੀ ਹੈ। ਹੁਣ ਜਥੇਦਾਰ ਦੇ ਨਾਲ ਜਿੱਥੇ ਕੇਂਦਰ ਦੀ ਜ਼ੈੱਡ ਸੁਰੱਖਿਆ ਹੈ, ਉਥੇ ਹੀ ਪੰਜਾਬ ਦੇ 6 ਪੁਲਿਸ ਮੁਲਾਜ਼ਮ ਵੀ ਸੁਰੱਖਿਆ ਦਾ ਘੇਰਾ ਬਣਾਈ ਬੈਠੇ ਹਨ। ਸਰਕਾਰੀ ਸੁਰੱਖਿਆ ਤੋਂ ਬਾਅਦ ਸ਼ੋ੍ਮਣੀ ਕਮੇਟੀ ਦੇ ਮਰਜੀਵੜੇ ਵਿਹਲੇ ਬੈਠ ਗਏ ਹਨ। ਹੁਣ ਦੇਖਣਾ ਇਹ ਹੈ ਕਿ ਜਥੇਦਾਰ ਕਿਹੜੀ-ਕਿਹੜੀ ਸੁਰੱਖਿਆ ਆਪਣੇ ਨਾਲ ਰੱਖਣਗੇ।

Today Now News

RELATED ARTICLES
- Advertisment -

POPULAR POSTS