17.4 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ...

ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਦਿੱਤੀ ਜਾ ਰਹੀ ਹੈ ਸ਼ਰਧਾਂਜਲੀ

ਆਰਟਿਸਟ ਮਨਜੀਤ ਸਿੰਘ ਨੇ ਕਿਹਾ ਕਿ
ਮੂਸੇ ਵਾਲੇ ਬਾਰੇ ਜ਼ਿਆਦਾ ਨਹੀਂ ਪਤਾ ਸੀ ਪਰ ਬਾਅਦ ਵਿਚ ਜਦ ਮੈਂ ਉਨ੍ਹਾਂ ਦੇ ਗੀਤ ਸੁਣਨੇ ਸ਼ੁਰੂ ਕੀਤੇ ਤਾਂ ਲੱਗਿਆ ਜਿਵੇਂ ਪੰਜਾਬ ਦੇ ਲੋਕ ਆਪਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਸਨ ਦੁਬਾਰਾ ਫਿਰ ਉਸ ਨਾਲ ਜੁੜ ਰਹੇ ਹਨ ਆਪਣੇ ਮਾਂ-ਪਿਓ ਦੀ ਸੇਵਾ ਕਰਨਾ ਹੈ ਆਪਣੇ ਵਿਰਸੇ ਨੂੰ ਭੁਲਣਾ ਆਪਣੇ ਗਾਣਿਆਂ ਦੇ ਜ਼ਰੀਏ ਲੋਕਾਂ ਨੂੰ ਸਮਝਾਉਣਾ ਇਹੋ ਜਿਹਾ ਗੀਤਕਾਰ ਪੰਜਾਬ ਨੂੰ ਕਦੇ ਨਹੀਂ ਮਿਲਣਾ ਅਤੇ ਉਸਦੇ ਜਾਣ ਨਾਲਪਿਆ ਘਾਟਾ ਜੋ ਕਦੇ ਵੀ ਨਹੀਂ ਹੋਵੇਗਾ ਪੂਰਾ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਦੇ ਨਾਲ ਨਾਲ ਪੂਰੇ ਵਿਸ਼ਵ ਭਰ ਨੂੰ ਘਾਟਾ ਪਿਆ ਹੈ । ਇੱਥੇ ਸਾਨੂੰ ਜਿੰਨਾ ਦੁੱਖ ਮੁਸੇ ਵਾਲੇ ਦਾ ਹੈ ਉਸ ਤੋਂ ਵੱਧ ਸਾਡੇ ਦਿਲ ਦੇ ਸੋਲਜਰ ਜੋ ਇਕ ਦਿਨ ਪਹਿਲਾਂ ਹੀ ਸ਼ਹੀਦ ਹੋਏ ਸਨ ਦੁੱਖ ਹੈ ਅਸੀਂ ਜਲਦੀ ਹੀ ਉਹਨਾਂ ਦੀਆਂ ਮੂਰਤੀਆਂ ਵੀ ਸ਼ੁਰੂ ਕਰਾਂਗੇ ਕਿਉਕਿ ਦੇਸ਼ ਨੂੰ ਬਚਾਉਣ ਵਾਲੇ ਸੋਲਜਰ ਘਰ ਘਰ ਨਹੀਂ ਜੰਮਣੇ

ਆਰਟਿਸਟ ਭਰਾਵਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਿੱਧੂ ਮੂਸੇਵਾਲੇ ਦਾ ਬੁੱਤ ਵੀ ਕਰਾਂਗਾ ਮੂਸੇ ਪਿੰਡ ਵੀ ਲਗਾਇਆ ਜਾਏਗਾ ਫ਼ਿਲਹਾਲ ਗੁਪਤ ਹੈ

ਪਹਿਲਾਂ ਵੀ ਕਿਸਾਨੀ ਅੰਦੋਲਨ ਦੌਰਾਨ ਅਤੇ ਮਿਲਖਾ ਸਿੰਘ ਦਾ ਸਬ ਤੋਂ ਉੱਚਾ ਬੁੱਤ ਬਣਾਉਣ ਤੋਂ ਬਾਅਦ ਚਰਚਾ ਵਿਚ ਰਹੇ ਹਨ ਇਹ ਦੋ ਭਰਾ ।

Today Now News

RELATED ARTICLES
- Advertisment -

POPULAR POSTS