17.1 C
Chandigarh

TODAY NOW NEWS

Friday, March 20, 2026
HomeBREAKING NEWSਦੁਨੀਆਂ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਰਾਜਨੀਤਿਕ ਕਤਲ ਹੋਇਆ ਹੈ:ਮੁੱਖ...

ਦੁਨੀਆਂ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਰਾਜਨੀਤਿਕ ਕਤਲ ਹੋਇਆ ਹੈ:ਮੁੱਖ ਮੰਤਰੀ, ਗ੍ਰਹਿ ਸਕੱਤਰ ਡੀਜੀਪੀ, ਅਤੇ ਖੁਫੀਆ ਵਿਭਾਗ ਦੇ ਮੁਖੀ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ :ਸੇਖੋਂ

ਮਾਨਸਾ 3ਜ਼ੂਨ ਪੰਜਾਬ ਸਰਕਾਰ ਵੱਲੋਂ ਇੱਕ ਪਚਕਾਨਾ ਢੰਗ ਦੇ ਅਨੁਸਾਰ ਸਕਿਉਰਿਟੀ ਵਾਪਸ ਲੈਣ ਅਤੇ ਜਨਤਕ ਕਰਨ ਤੋ 24 ਘੰਟੇ ਤੋ ਸਾਡਾ ਇੱਕ ਨੌਜਵਾਨ ਜਿੱਥੇ ਉਹ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਕਾਤਲ ਇੱਕ ਰਾਜਨੀਤਿਕ ਕਤਲ ਹੋਇਆ ਹੈ,ਇਸ ਕਤਲ ਲਈ ਚਾਰ ਵਿਅਕਤੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ,ਪੰਜਾਬ ਦਾ ਡੀਜੀਪੀ ,ਇੰਟੈਲੀਜੈਂਸ ਵਿਭਾਗ ਦਾ ਮੁਖੀ,ਗ੍ਰਹਿ ਸਕੱਤਰ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।ਇਹ ਪ੍ਰਗਟਾਵਾ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪਿੰਡ ਮੂਸਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ । ਉਹ ਅੱਜ ਦੁਨੀਆਂ ਦੇ ਮਸ਼ਹੂਰ ਗਾਇਕ ਸੁਭਦੀਪ ਸਿੰਘ ਸਿੱਧੂ ਵਾਲਾ ਦੇ ਘਰ ਉਨ੍ਹਾਂ ਦੇ ਮਾਤਾ ਪਿਤਾ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪਿੰਡ ਮੂਸਾ ਪੁੱਜੇ ਸਨ ।ਉਨ੍ਹਾਂ ਕਿਹਾ ਕਿ ਦੇਸ਼ ਦਾ ਮੁੱਖ ਮੰਤਰੀ ਆਪਣੀ ਮਾਤਾ, ਭੈਣ ਅਤੇ ਦਿੱਲੀ ਦੇ ਮੁੱਖ ਮੰਤਰੀ,ਰਾਜ ਸਭਾ ਮੈਂਬਰ ਰਾਘਵ ਚੱਢੇ ਵਰਗਿਆਂ ਨੂੰ ਜੇਕਰ ਵੱਢੀ ਸਕਿਓਰਟੀ ਦੇ ਸਕਦਾ ਹੈ,ਤਾਂ ਸਿੱਧੂ ਮੂਸੇਵਾਲਾ ਵਰਗੇ ਸਕਿਓਰਟੀ ਵਾਪਸ ਲੈਣਾ ਬਹੁਤ ਹੀ ਮੰਦਭਾਗੀ ਗੱਲ ਹੈ।ਉਨ੍ਹਾਂ ਇਹ ਵੀ ਕਿਹਾ ਖੁਦਾ ਨਾ ਖਾਸਤਾ ਜੇਕਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਤਾਂ ਅੱਜ ਪੰਜਾਬ ਦੇ ਹਾਲਾਤ ਕੀ ਹੁੰਦੈ।ਉਨ੍ਹਾਂ ਕਿਹਾ ਪੰਜਾਬ ਚ ਜੋ ਵੀ ਸਰਕਾਰ ਹੋਵੇ ਉਸ ਦਾ ਮੁੱਢਲਾ ਫ਼ਰਜ਼ ਆਮ ਨਾਗਰਿਕ ਦੀ ਰੱਖਿਆ ਕਰਨਾ ਫਰਜ਼ ਹੈ ਜਦ ਕਿ ਇਹ ਤਾਂ ਇਕ ਦੁਨੀਆਂ ਦਾ ਮਸ਼ਹੂਰ ਕਲਾਕਾਰ ਸੀ।ਸੇਖੋਂ ਨੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਪਾਰਟੀ ਹਮੇਸ਼ਾਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇਗੀ ,ਕਾਤਲਾਂ ਨੂੰ ਸਜ਼ਾਵਾਂ ਦੁਆਉਣ ਚ ਆਪਣਾ ਅਹਿਮ ਰੋਲ ਨਿਭਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਚ ਅਮਨ ਅਤੇ ਸ਼ਾਂਤੀ ਲਈ ਸਾਡੀ ਪਾਰਟੀ ਦੇ ਤਿੱਨ ਸੌ ਤੋਂ ਜ਼ਿਆਦਾ ਲੋਕਾਂ ਨੇ ਸ਼ਹੀਦੀ ਪਾਈ ਹੈ,ਪਰ ਪੰਜਾਬ ਸਰਕਾਰ ਪੰਜਾਬ ਚੋਂ ਨਸ਼ਾ, ਗੈਂਗਵਾਰ ਖ਼ਤਮ ਕਰਨ ਚ ਅਸਫਲ ਰਹੀ ਹੈ।ਉਨ੍ਹਾਂ ਸਿੱਧੂ ਮੂਸੇਵਾਲਾ ਦੇ ਖੇਤ ਚ ਸੰਸਕਾਰ ਵਾਲੀ ਜਗ੍ਹਾ ਤੇ ਉਨ੍ਹਾਂ ਦੀ ਬਣਨ ਜਾ ਰਹੀ ਯਾਦਗਾਰ ਤੇ ਪੁੱਜ ਕੇ ਵੀ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ,ਐਡਵੋਕੇਟ ਸਵਰਨ ਸਿੰਘ ਦਲਿਓ ਸੂਬਾ ਕਮੇਟੀ ਮੈਂਬਰ ,ਸੂਬਾ ਆਗੂ ਅਮਰਜੀਤ ਸਿੰਘ ਸਿੱਧੂ,ਘਨਸ਼ਿਆਮ ਦਾਸ ਨਿੱਕੂ ਸ਼ਹਿਰੀ ਸਕੱਤਰ , ਮਾਨਵ ਮਾਨਸਾ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS