ਮਾਨਸਾ 02 ਜੂਨ ਗੁਰਜੰਟ ਸਿੰਘ ਬਾਜੇਵਾਲੀਆ /ਸ੍ਰੀ ਗੌਰਵ ਤੂਰਾ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋ ਚੋੋਰੀ ਦੇ 2 ਮੁਕੱਦਮਿਆਂ ਨੂੰ ਟਰੇਸ ਕਰਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ, ਜਿਹਨਾਂ ਪਾਸੋੋਂ ਚੋੋਰੀਮਾਲ ਨੂੰ ਬਰਾਮਦ ਕਰਵਾਇਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਦੈਲਾ ਬਲਜਿੰਦਰ ਕੌੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਮਾਖੇਵਾਲਾ ਦੇ ਬਿਆਨ ਪਰ ਅਨਟਰੇਸ ਮੁਕੱਦਮਾ ਨੰ: 45 ਮਿਤੀ 28^05^2022 ਅ$ਧ 457,380 ਹਿੰ:ਦੰ: ਥਾਣਾ ਝੁਨੀਰ ਦਰਜ਼ ਰਜਿਸਟਰ ਹੋੋਇਆ ਸੀ ਕਿ ਮਿਤੀ 17,18^05^2022 ਦੀ ਦਰਮਿਆਨੀ ਰਾਤ ਨੂੰ ਪਿੰਡ ਫੱਤਾ ਮਾਲੋੋਕਾ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿੱਚੋੋ ਨਾਮਲੂਮ ਵਿਅਕਤੀ ਇੱਕ ਵੋੋਲਟਾਸ ਕੰਪਨੀ ਦਾ ਵਿੰਡੋੋ ਏ,ਸੀ, ਅਤੇ ਇੱਕ ਪਾਣੀ ਵਾਲਾ ਕੈਂਪਰ ਚੋੋਰੀ ਕਰਕੇ ਲੈ ਗਏ। ਦੌੌਰਾਨੇ ਤਫਤੀਸ ਸੀ,ਆਈ,ਏ, ਸਟਾਫ ਮਾਨਸਾ ਦੇ ਸ:ਥ: ਉਜਾਗਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਇਸ ਅਨਟਰੇਸ ਮੁਕੱਦਮਾ ਨੂੰ ਟਰੇਸ ਕਰਕੇ 2 ਮੁਲਜਿਮਾਂ ਇੱਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਾਹਨੇਵਾਲੀ ਅਤੇ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਫੱਤਾ ਮਾਲੋੋਕਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋਂ ਚੋੋਰੀਮਾਲ ਇੱਕ ਵਿੰਡੋੋ ਏ/ਸੀ, ਅਤੇ ਇੱਕ ਕੈਂਪਰ ਬਰਾਮਦ ਕਰਾਇਆ ਗਿਆ ਹੈ। ਬਰਾਮਦ ਮਾਲ ਦੀ ਕੁੱਲ ਮਾਲੀਤੀ ਕਰੀਬ 12 ਹਜ਼ਾਰ ਰੁਪਏ ਬਣਦੀ ਹੈ।
ਇਸੇ ਤਰਾ ਥਾਣਾ ਸਿਟੀ^2 ਮਾਨਸਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਚੋੋਰੀ ਦੇ ਮੁਕੱਦਮਾ ਨੰਬਰ 115 ਮਿਤੀ 31^05^2022 ਅ$ਧ 379,411 ਹਿੰ:ਦੰ: ਥਾਣਾ ਸਿਟੀ^2 ਮਾਨਸਾ ਵਿੱਚ ਮੁਲਜਿਮ ਸੋਨੀ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਚੋੋਰੀ ਦੇ 2 ਮੋਟਰਸਾਈਕਲ (ਸਪਲੈਂਡਰ ਪਲੱਸ ਨੰ: ਪੀਬੀ,31ਜੇ^2296 ਅਤੇ ਹੀਰੋੋ ਐਚ,ਐਫ, ਡੀਲਕਸ ਬਿਨਾ ਨੰਬਰੀ) ਬਰਾਮਦ ਕੀਤੇ ਗਏ ਹਨ। ਬਰਾਮਦ ਦੋੋਨਾਂ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 50 ਹਜ਼ਾਰ ਰੁਪਏ ਬਣਦੀ ਹੈ।
ਉਕਤ ਦੋੋਨਾਂ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤਾਂ ਵਿੱਚ ਪੇਸ਼ ਕਰਕੇ 1/1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।
ਮਾਨਸਾ ਪੁਲਿਸ ਨੇ ਚੋੋਰੀ ਦੇ 2 ਮੁਕੱਦਮਿਆਂ ਨੂੰ ਟਰੇਸ ਕਰਕੇ 3 ਮੁਲਜਿਮਾਂ ਨੂੰ ਕੀਤਾ ਕਾਬੂ
ਚੋੋਰੀਮਾਲ 2 ਮੋੋਟਰਸਾਈਕਲ ਅਤੇ 1 ਵਿੰਡੋੋ ਏ,ਸੀ, ਆਦਿ ਕੀਤਾ ਗਿਆ ਬਰਾਮਦ
- Advertisment -




