16.6 C
Chandigarh

TODAY NOW NEWS

Thursday, March 19, 2026
HomeBREAKING NEWSਗੁੰਮਟੀ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਵਿੱਦਿਆ ਦੇ ਅਸਮਾਨ ’ਤੇ ਚਮਕਿਆ, ਅੱਠਵੀਂ ਦੇ...

ਗੁੰਮਟੀ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਵਿੱਦਿਆ ਦੇ ਅਸਮਾਨ ’ਤੇ ਚਮਕਿਆ, ਅੱਠਵੀਂ ਦੇ ਨਤੀਜ਼ੇ ’ਚ ਸੂਬੇ ‘ਚੋਂ ਫ਼ਸਟ

ਬਰਨਾਲਾ, 02 ਜੂਨ (ਨਿਰਮਲ ਸਿੰਘ ਪੰਡੋਰੀ ) :- ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ 8ਵੀਂ ਸ਼੍ਰੇਣੀ ਦੇ ਨਤੀਜ਼ੇ ’ਚ ਇਸ ਵਾਰ ਬਰਨਾਲਾ ਜ਼ਿਲੇ ਦੀ ਝੰਡੀ ਰਹੀ। ਜ਼ਿਲੇ ਦੇ ਪਿੰਡ ਗੁੰਮਟੀ ਦੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਸਵ. ਜਗਮੋਹਨ ਸਿੰਘ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਸੂਬੇ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਸਰੀਰਕ ਤੌਰ ’ਤੇ ਇੱਕ ਪੈਰ ਤੋਂ ਥੋੜਾ ਅਪਾਹਜ ਹੈ ਪ੍ਰੰਤੂ ਉਸ ਨੇ ਆਪਣੀ ਮਿਹਨਤ ਦੇ ਬਲਬੂਤੇ ਪੜਾਈ ਦੇ ਖ਼ੇਤਰ ’ਚ ਬੁਲੰਦੀਆਂ ਨੂੰ ਛੋਹਿਆ। ਮਨਪ੍ਰੀਤ ਸਿੰਘ ਮਿਡਲ ਕਲਾਸ ਪਰਿਵਾਰ ਨਾਲ ਸੰਬੰਧਿਤ ਹੈ ।
ਉਸ ਦੀ ਮਾਤਾ ਕਿਰਨਜੀਤ ਕੌਰ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ। ਉਸ ਦਾ ਵੱਡਾ ਭਰਾ ਬਾਰਵੀਂ ਕਰਨ ਤੋਂ ਬਾਅਦ ਆਈਟੀਆਈ ਕਰ ਰਿਹਾ ਹੈ। ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਵਿਦਿਆਰਥੀ ਮਨਪ੍ਰੀਤ ਸਿੰਘ ਉਸ ਦੇ ਅਧਿਆਪਕਾਂ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਖ਼ੁਸੀ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਗੁੰਮਟੀ ਦੀ ਇਸ ਮਾਣਮੱਤੀ ਪ੍ਰਾਪਤੀ ਕਾਰਨ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਹੋਰ ਵਧੇਗਾ। ਸਕੂਲ ਦੇ ਇੰਚਾਰਜ ਅਧਿਆਪਕ ਦਰਸ਼ਨ ਸਿੰਘ ਖੇੜੀ ਨੇ ਆਪਣੇ ਵਿਦਿਆਰਥੀ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਇਸਦਾ ਸਿਹਰਾ ਮਨਪ੍ਰੀਤ, ਅਧਿਆਪਕ ਰਘਵੀਰ ਚੰਦ, ਕਮਲਪ੍ਰੀਤ ਕੌਰ ਤੇ ਬਲਵੰਤ ਸਿੰਘ ਦੀ ਯੋਗ ਅਗਵਾਈ ਨੂੰ ਦਿੱਤਾ। ਉਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਸ਼ੁਰੂ ਤੋਂ ਹੀ ਸਕੂਲ ਦਾ ‘ਸਟਾਰ ਵਿਦਿਆਰਥੀ’ ਰਿਹਾ ਹੈ।

Today Now News

RELATED ARTICLES
- Advertisment -

POPULAR POSTS