(ਹਰਮਨ) ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਅਨੁਸਾਰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਚ ਸਿਵਲ ਹਸਪਤਾਲ ਬਰਨਾਲਾ ਨੇ ਪੰਜਾਬ ਦੇ ਬਾਕੀ ਸਾਰੇ ਹਸਪਤਾਲਾਂ ਨੂੰ ਪਿੱਛੇ ਛੱਡਦੇ ਹੋਏ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿਵਲ ਹਸਪਤਾਲ ਬਰਨਾਲਾ ਨੇ ਬਰਨਾਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ।ਸਿਵਲ ਹਸਪਤਾਲ ਨੂੰ ਪੰਜਾਬ ਚੋਂ ਪਹਿਲਾ ਸਥਾਨ ਮਿਲਣ ਤੇ ਸੱਠ ਲੱਖ ਰੁਪਏ ਦਾ ਇਨਾਮ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਬਰਨਾਲਾ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਅਤੇ ਹਸਪਤਾਲ ਦੀ ਸਾਫ ਸਫਾਈ ਚ ਅੱਗੇ ਵੱਲ ਕਦਮ ਵਧਾਉਂਦਾ ਜਾ ਰਿਹਾ ਹੈ । ਇਸ ਸੰਬੰਧੀ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਪਿੰਦਰਜੋਤ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਨੂੰ ਦੋ ਇਨਾਮ ਮਿਲੇ ਹਨ। ਪਹਿਲਾ ਇਨਾਮ ਪੰਜਾਹ ਲੱਖ ਦਾ ਕਾਇਆਕਲਪ ਮੁਕਾਬਲੇ ਵਿਚ ਦੂਸਰਾ ਇਨਾਮ ਦਸ ਲੱਖ ਦਾ ਸਭ ਤੋਂ ਵਧੀਆ ਈਕੋ ਫਰੈਂਡਲੀ ਹਸਪਤਾਲ ਸਦਕਾ । ਸਿਵਲ ਹਸਪਤਾਲ ਬਰਨਾਲਾ ਦੇ ਪੰਜਾਬ ਚੋਂ ਪਹਿਲੇ ਸਥਾਨ ਤੇ ਆਉਣ ਸਦਕਾ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ,ਸੂਰਿਆਵੰਸ਼ੀ ਖੱਤਰੀ ਸਭਾ ਅਤੇ ਮੰਦਿਰ ਮਾਤਾ ਦੁਰਗਾ ਪਿਆਰਾ ਕਾਲੋਨੀ ਪੱਤੀ ਰੋਡ ਦੀ ਪ੍ਰਬੰਧਕ ਕਮੇਟੀ ਨੇ ਸਿਵਲ ਹਸਪਤਾਲ ਬਰਨਾਲਾ ਦੇ ਐੱਸ ਐੱਮ ਓ ਡਾ ਤਪਿੰਦਰਜੋਤ, ਸਮੂਹ ਮੈਡੀਕਲ ਸਟਾਫ ਅਤੇ ਵਿਸ਼ੇਸ਼ ਤੌਰ ਤੇ ਇੱਥੋਂ ਦੇ ਸਫ਼ਾਈ ਕਰਮਚਾਰੀਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ ਹੈ ਅਤੇ ਉਮੀਦ ਜਿਤਾਈ ਹੈ ਕਿ ਸਿਵਲ ਹਸਪਤਾਲ ਬਰਨਾਲਾ ਦਾ ਸਮੁੱਚਾ ਸਟਾਫ ਹੋਰ ਮਿਹਨਤ ਕਰਕੇ ਆਪਣਾ ਪਹਿਲਾ ਸਥਾਨ ਹਮੇਸ਼ਾ ਬਰਕਰਾਰ ਰੱਖੇਗਾ ।






