17.1 C
Chandigarh

TODAY NOW NEWS

Friday, March 20, 2026
HomeBREAKING NEWSਲੋਕ ਗਾਇਕ ਸਵਰਗੀ ਸ਼ੌਕਤ ਅਲੀ ਦੀ ਬੇਗਮ ਅਮਤੁਲ ਅਜ਼ੀਜ਼ ਦੇ ਦੇਹਾਂਤ ਤੇ...

ਲੋਕ ਗਾਇਕ ਸਵਰਗੀ ਸ਼ੌਕਤ ਅਲੀ ਦੀ ਬੇਗਮ ਅਮਤੁਲ ਅਜ਼ੀਜ਼ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 2 ਜੂਨ

ਪਾਕਿਸਤਾਨ ਦੇ ਸਿਰਕੱਢ ਲੋਕ ਗਾਇਕ ਸਵਰਗੀ ਸ਼ੌਕਤ ਅਲੀ ਜੀ ਦੀ ਬੇਗਮ ਅਮਤੁਲ ਅਜ਼ੀਜ਼ ਸ਼ੌਕਤ ਅਲੀ ਦਾ ਅੱਜ ਲਾਹੌਰ ਵਿਖੇ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਇਮਰਾਨ ਸ਼ੌਕਤ ਅਲੀ ਨੇ ਦੇਂਦਿਆਂ ਦੱਸਿਆ ਕਿ ਬੇਗਮ ਸ਼ੌਕਤ ਅਲੀ ਦਾ ਜ਼ਨਾਜ਼ਾ 3 ਜੂਨ ਸਵੇਰੇ 9ਵਜੇ 557 ਜੀ 1 ਜੌਹਰ ਟਾਊਨ ਲਾਹੌਰ ਤੋਂ ਉੱਠੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਬੇਗਮ ਅਮਤੁਲ ਅਜ਼ੀਜ਼ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਸੇਵਾ ਤੇ ਤਿਆਗ ਦੀ ਮੂਰਤ ਤ੍ਰੀਮਤ ਸੀ ਜਿਸਨੂੰ ਮੈਂ 1997ਚ ਪਹਿਲੀ ਵਾਰ ਉਨ੍ਹਾਂ ਦੇ ਕ੍ਰਿਸ਼ਨ ਨਗਰ ਲਾਹੌਰ ਸਥਿਤ ਘਰ ਵਿੱਚ ਆਪਣੀ ਜੀਵਨ ਸਾਥਣ ਤੇ ਮਿੱਤਰ ਜਸਵਿੰਦਰ ਸਿੰਘ ਬਲੀਏਵਾਲ ਸਮੇਤ ਮਿਲਿਆ। ਮੈਨੂੰ ਅੱਜ ਵੀ ਚੇਤੇ ਹੈ ਕਿ ਉਨ੍ਹਾਂ ਨੇ ਬੂਹੇ ਤੇ ਤੇਲ ਚੋ ਕੇ ਗੁੜ ਨਾਲ ਮੂੰਹ ਮਿੱਠਾ ਕਰਵਾ ਕੇ ਘਰ ਅੰਦਰ ਸੁਆਗਤ ਕੀਤਾ ਸੀ। ਬੀਤੀ ਰਾਤ ਹੀ ਉਨ੍ਹਾਂ ਦੇ ਦਿਮਾਗ ਦੀ ਨਲੀ ਫਟਣ ਦੀ ਸੂਚਨਾ ਉਨ੍ਹਾਂ ਦੇ ਵੱਡੇ ਪੁੱਤਰ ਇਮਰਾਨ ਨੇ ਲਿਖਤੀ ਸੁਨੇਹੇ ਵਿੱਚ ਮੈਨੂੰ ਦਿੱਤੀ ਸੀ। ਬੇਗਮ ਸ਼ੌਕਤ ਅਲੀ ਆਪਣੇ ਜੀਵਨ ਸਾਥੀ ਸ਼ੌਕਤ ਅਲੀ ਜੀ ਦੇ ਪਿਛਲੇ ਸਾਲ ਵਿਛੋੜਾ ਦੇਣ ਕਾਰਨ ਬਹੁਤ ਹੀ ਉਦਾਸ ਰਹਿੰਦੇ ਸਨ।
ਬੇਗਮ ਸ਼ੌਕਤ ਅਲੀ ਦੇ ਦੇਹਾਤ ਤੇ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਪੰਮੀ ਬਾਈ,ਪਾਲੀ ਦੇਤਵਾਲੀਆ, ਡੌਲੀ ਗੁਲੇਰੀਆ,ਸਃ ਰੀਤਿੰਦਰ ਸਿੰਘ ਭਿੰਡਰ, ਪ੍ਰੋਃ ਰਵਿੰਦਰ ਭੱਠਲ, ਡਾਃ ਲਖਵਿੰਦਰ ਸਿੰਘ ਜੌਹਲ,ਸਹਿਜਪ੍ਰੀਤ ਸਿੰਘ ਮਾਂਗਟ, ਸੁਖਜੀਤ ਸਵਾਮੀ, ਤ੍ਰੈਲੋਚਨ ਲੋਚੀ, ਅਮਨਦੀਪ ਸਿੰਘ ਫੱਲੜ,ਤੇ ਮਨਜਿੰਦਰ ਧਨੋਆ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Today Now News

RELATED ARTICLES
- Advertisment -

POPULAR POSTS