16.8 C
Chandigarh

TODAY NOW NEWS

Friday, March 20, 2026
HomeBREAKING NEWSਆਪ ਵਿਧਾਇਕ ਨੂੰ ਸਿੱਧੂ ਮੂਸੇਵਾਲਾ ਦੇ ਸਾਥਿਆਂ ਨੇ ਦੱਸੀ ਕਤਲ ਦੀ ਕਹਾਣੀ,...

ਆਪ ਵਿਧਾਇਕ ਨੂੰ ਸਿੱਧੂ ਮੂਸੇਵਾਲਾ ਦੇ ਸਾਥਿਆਂ ਨੇ ਦੱਸੀ ਕਤਲ ਦੀ ਕਹਾਣੀ, ਕੀਤੇ ਵੱਡੇ ਖੁਲਾਸੇ

ਲੁਧਿਆਣਾ : ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰਨ ਦੇ ਮਾਮਲੇ ਵਿੱਚ ਉਸਦੇ ਦੋ ਸਾਥੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਜ ਜਿੱਥੇ ਮਾਨਸਾ ਪੁਲਿਸ ਵੱਲੋਂ ਸਬ ਇੰਸਪੈਕਟਰ ਉਨ੍ਹਾਂ ਦੋਵੇਂ ਸਾਥੀਆਂ ਬਿਆਨ ਦਰਜ ਕਰਨ ਲਈ ਹਸਪਤਾਲ ਪਹੁੰਚੀ, ਉੱਥੇ ਹੀ ਪੰਜਾਬ ਸਰਕਾਰ ਵੱਲੋਂ “ਆਮ ਆਦਮੀ ਪਾਰਟੀ” ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵੀ ਉੱਥੇ ਪਹੁੰਚੇ। ਉਨ੍ਹਾਂ ਵੱਲੋਂ ਦੋਵੇਂ ਜ਼ਖ਼ਮੀ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਕਾਫ਼ੀ ਦੇਰ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਮਾਨਸਾ ਪੁਲਿਸ ਵੱਲੋਂ ਦੋਵਾਂ ਦੇ ਬਿਆਨ ਕਲਮਬੱਧ ਕੀਤੇ ਗਏ।। ਹਾਲਾਂਕਿ ਇਸ ਬਾਰੇ ਪੁਲਿਸ ਨੇ ਕੁੱਝ ਵੀ ਖੁੱਲ੍ਹ ਕੇ ਨਹੀਂ ਬੋਲਿਆ। ਸਾਥੀਆਂ ਨੇ ਕੀਤਾ ਵੱਡੇ ਖੁਲਾਸੇ: ਇਸ ਮੌਕੇ ਵਿਧਾਇਕ ਨੇ ਕਿਹਾ ਕੀ ਮੂਸੇਵਾਲਾ ਦੇ ਸਾਥਿਆ ਨੇ ਕਿਹਾ ਕਿ ਉਹਨਾਂ ਦਾ 2 ਕਾਰਾਂ ਪਿੱਛਾ ਕਰ ਰਹੀਆਂ ਸਨ ਜਿਸ ਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਇਹ ਫੈਨ ਹਨ ਤਾਂ ਹੀ ਪਿੱਛੇ ਹਨ, ਪਰ ਜਦੋਂ ਇਹਨਾਂ ਨੇ ਹਮਲਾ ਕਰ ਦਿੱਤਾ ਤਾਂ ਮੂਸੇਵਾਲਾ ਨੇ ਕਿਹਾ ਕਿ ਡਰੋ ਨਾ ਤਾਂ ਉਹਨਾਂ ਨੇ ਆਪਣੇ ਪਿਸਤੌਲ ’ਚੋਂ ਹਵਾਈ ਫਾਇਰ ਕਰ ਦਿੱਤੇ। ਉਹਨਾਂ ਨੇ ਕਿਹਾ ਦੇਖਦੇ ਹੀ ਦੇਖਦੇ ਸਾਡੀ ਕਾਰ ’ਤੇ ਫਾਇਰਿੰਗ ਹੋ ਗਈ ਤੇ ਕਾਰ ਅੰਦਰ ਧੂੰਆ-ਧੂੰਆ ਹੋ ਗਿਆ। ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ : ਉੱਥੇ ਹੀ ਵਿਧਾਇਕ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਹੀ ਆਏ ਹਨ ਜ਼ਖਮੀਆਂ ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਧੀਆਂ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ, ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਲਾਜ਼ ਦਾ ਖਰਚਾ ਚੁੱਕੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਇਸ ਮਾਮਲੇ ਉੱਤੇ ਸਿਆਸਤ ਕਰ ਰਹੇ ਹਨ ਜੋ ਕੇ ਮੰਦਭਾਗੀ ਗੱਲ ਹੈ।

ਉੱਥੇ ਹੀ ਦੂਜੇ ਪਾਸੇ ਮਾਨਸਾ ਪੁਲਿਸ ਅੱਜ ਲੁਧਿਆਣਾ ਡੀਐਮਸੀ ਜ਼ਖਮੀਆਂ ਦੇ ਬਿਆਨ ਕਲਮ ਬਧ ਕਰਨ ਵੀ ਪਹੁੰਚੀ। ਹਾਲਾਂਕਿ ਇਸ ਦੌਰਾਨ ਮਾਨਸਾ ਤੋਂ ਆਏ ਸਬ ਇੰਸਪੈਕਟਰ ਨੇ ਕੁਝ ਵੀ ਖੁੱਲ੍ਹ ਕੇ ਨਹੀਂ ਬੋਲਿਆ ਬਸ ਇਨ੍ਹਾਂ ਹੀ ਕਿਹਾ ਹੈ, ਉਹ ਰਿਪੋਰਟ ਲੈਣ ਆਏ ਹਨ। ਹਾਲਾਂਕਿ ਸਰਦੂਲਗੜ੍ਹ ਦੇ ਵਿਧਾਇਕ ਨੇ ਜ਼ਰੂਰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਨਸਾ ਪੁਲਿਸ ਨੇ ਬਿਆਨ ਲੈ ਲਏ ਹਨ ਜਲਦ ਮੁਲਜ਼ਮ ਸਲਾਖਾਂ ਪਿੱਛੇ ਹੋਣਗੇ।

Today Now News

RELATED ARTICLES
- Advertisment -

POPULAR POSTS