ਲੁਧਿਆਣਾ :-ਲੋਕ ਇਨਸਾਫ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਤੋਂ ਬਾਅਦ ਉਸਦੇ ਲੜਕੇ ajaypreet ਬੈਂਸ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਨੇ ਦਰਅਸਲ ਇਹ ਮਾਮਲਾ ਹੈ ਪਿਛਲੇ ਸਾਲ 16 ਮਈ 2021 ਦਾ ਜਦੋਂ ਕਿਸੇ ਵਿਵਾਦ ਕਾਰਨ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਗੋਸ਼ਾ ਜੌ ਹੁਣ ਭਾਜਪਾ ਵਿੱਚ ਹਨ ਓਹਨਾਂ ਨਾਲ ਸਿਮਰਜੀਤ ਬੈਂਸ,ਓਹਨਾਂ ਦੇ ਲੜਕੇ ਅਤੇ ਹੋਰ ਸਾਥੀਆਂ ਨੇ ਕੁੱਟ ਮਾਰ ਕੀਤੀ ਸੀ ਜਿਸਤੋਂ ਬਾਅਦ ਗੁਰਦੀਪ ਗੋਸ਼ਾ ਨੇ FIR ਵੀ ਦਰਜ ਕਰਵਾਈ ਸੀ ਪਰ ਅੱਜ ਮਾਣਯੋਗ ਅਦਾਲਤ ਨੇ ਸਿਮਰਜੀਤ ਬੈਂਸ ਦੇ ਪੁੱਤਰ Ajaypreet Bains ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ







