
ਖੰਨਾ, 1 ਜੂਨ (ਪਰਮਜੀਤ ਸਿੰਘ ਧੀਮਾਨ) – ਵਾਤਾਵਰਣ ਨੂੰ ਸਾਫ ਸੁਥਰਾ ਤੇ ਹਰਾ ਭਰਾ ਬਨਾਉਣ ਲਈ ਲਾਇਨਜ਼ ਕਲੱਬ ਖੰਨਾ ਗੇ੍ਰਟਰ ਦੇ ਮੈਬਰਾਂ ਨੇ ਅੱਜ ਦਾਰਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਲਾਣਾ ਵਿਖੇ 25 ਹਰਬਲ ਬੂਟੇ ਲਾਏ। ਸਕੂਲ ਸਟਾਫ਼ ਨੇ ਕਲੱਬ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਬੂਟਿਆਂ ਦੀ ਸਾਂਭ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਕਲੱਬ ਦੇ ਪ੍ਰਧਾਨ ਲਾਇਨ ਧਰਮਿੰਦਰ ਸਿੰਘ ਰੂਪਰਾਏ ਨੇ ਕਿਹਾ ਕਿ ਅੱਜ ਪੰਜਾਬ ਨੂੰ ਹਰਾ ਭਰਾ ਬਨਾਉਣ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਹਰ ਵਿਅਕਤੀ ਨੂੰ ਅਪੀਲ ਕੀਤੀ ਕਿ ਇਕ ਇਕ ਬੂਟਾ ਲਾ ਕੇ ਉਸਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਲਾਇਨ ਆਰ. ਐਸ. ਧਾਮੀ, ਵਿਜੈ ਵਰਮਾ, ਸੁਰੇਸ਼ ਜੋਸ਼ੀ, ਨਰੇਸ਼ ਮੋਦੀ, ਪਿ੍ਰੰਸੀਪਲ ਸਰਬਜੀਤ ਕੌਰ, ਰਵਿੰਦਰ ਕੌਰ, ਅਮਰੀਕ ਸਿੰਘ, ਦਵਿੰਦਰ ਸਿੰਘ, ਹਿਤੇਸ਼ ਚਾਂਦੀ, ਇਕਬਾਲ ਸਿੰਘ, ਸਤਨਾਮ ਸਿੰਘ, ਜੇਯੰਤ ਸ਼ਰਮਾ, ਮਨਦੀਪ ਕੁਲੇਰ, ਪ੍ਰਭਜੀਤਪਾਲ ਕੌਰ ਆਦਿ ਹਾਜ਼ਰ ਸਨ।






