17.1 C
Chandigarh

TODAY NOW NEWS

Friday, March 20, 2026
HomeBREAKING NEWSਬਲਾਕ ਸ਼ੰਭੂ ਕਲਾਂ ਦੀਆਂ 5 ਪੰਚਾਇਤਾਂ ਵੱਲੋਂ ਸ਼ਾਮਲਾਤ ਜ਼ਮੀਨਾਂ ਚ ਕਰੋੜਾਂ...

ਬਲਾਕ ਸ਼ੰਭੂ ਕਲਾਂ ਦੀਆਂ 5 ਪੰਚਾਇਤਾਂ ਵੱਲੋਂ ਸ਼ਾਮਲਾਤ ਜ਼ਮੀਨਾਂ ਚ ਕਰੋੜਾਂ ਦਾ ਘੁਟਾਲਾ ! ਮਾਮਲਾ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਨੂੰ ਦਿੱਤੀ ਜ਼ਮੀਨ ਦੇ ਘੁਟਾਲੇ ਦਾ -ਮੰਤਰੀ ਵੱਲੋਂ ਮੁਕੱਦਮਾ ਦਰਜ ਕਰਨ ਦੇ ਹੁਕਮ

ਚੰਡੀਗੜ੍ਹ, 01 ਜੂਨ: ਬਲਾਕ ਸ਼ੰਭੂ ਕਲਾਂ ਦੀਆਂ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਤ ਜ਼ਮੀਨ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਖਰਚਣ ਵਿਚ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਗਬਨ ਅਤੇ ਬੇਨਿਯਮੀਆਂ ਪਾਈਆਂ ਗਈਆਂ ਹਨ।ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਫ.ਆਈ.ਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਇਸ ਪੜਤਾਲ ਵਿਚ ਦੋਸ਼ੀ ਪਾਏ ਗਏ ਹਨ, ਉਨ੍ਹਾਂ ਦੇ ਪਾਸਪੋਰਟ ਜਬਤ ਕੀਤੇ ਜਾਣ ਤਾਂ ਜੋ ਕੋਈ ਵੀ ਦੋਸ਼ੀ ਵਿਦੇਸ਼ ਨਾ ਭੱਜ ਸਕੇ। ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਇੰਨਾਂ ਦੀ ਜਾਇਦਾਦ ਵੀ ਕੇਸ ਨਾਲ ਅਟੈਚ ਕੀਤੀ ਜਾਵੇ ਤਾਂ ਜੋ ਗਬਨ ਦੇ ਪੈਸੇ ਇੰਨਾਂ ਤੋਂ ਰਿਕਵਰ ਕੀਤੇ ਜਾ ਸਕਣ। ਜਿਕਰਯੋਗ ਹੈ ਕਿ ਬਲਾਕ ਸ਼ੰਭੂ ਕਲਾਂ ਦੀ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਾਤ ਜਮੀਨ ਦੀ ਵੇਚ ਤੋਂ ਪ੍ਰਾਪਤ ਰਕਮ ਨਾਲ ਅਤੇ ਪੰਚਾਇਤ ਸੰਮਤੀ ਸ਼ੰਭੂ ਕਲਾਂ ਵੱਲੋਂ ਸਕੱਤਰ ਵੇਜਿਜ ਨਾਲ ਕਰਵਾਏ ਗਏ ਅਸਲ ਕੰਮਾਂ ਦੀ ਪੜਤਾਲ ਵਿਭਾਗ ਦੇ ਚਾਰ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਵੱਲੋਂ ਕੀਤੀ ਗਈ ਸੀ, ਜਿਸ ਵਿਚ ਸਰਬਜੀਤ ਸਿੰਘ ਵਾਲੀਆ ਸੰਯੁਕਤ ਡਾਇਰੈਕਟਰ ਚੇਅਰਮੈਨ ਅਤੇ ਜਤਿੰਦਰ ਸਿੰਘ ਬਰਾੜ ਡਾਇਰੈਕਟਰ ਆਈ.ਟੀ ਸ਼ਾਮਿਲ ਸਨ।ਇਸ ਪੜਤਾਲ ਵਿਚ ਵੱਡੇ ਪੱਧਰਤੇ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ।
ਇਸ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਬਲਾਕ ਸ਼ੰਭੂ ਕਲਾਂ, ਜ਼ਿਲ੍ਹਾ ਪਟਿਆਲਾ ਦੀਆਂ ਪੰਜ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਪਬਰਾ, ਤਖਤੂਮਾਜਰਾ ਅਤੇ ਆਕੜੀ ਦੀ 1104 ਏਕੜ ਜ਼ਮੀਨ ਸਾਲ 2020 ਵਿੱਚ ਪੰਜਾਬ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵੱਲੋਂ 285 ਕਰੋੜ ਵਿੱਚ ਖਰੀਦ ਕੀਤੀ ਗਈ ਸੀ। ਇਸ ਵਿਚ ਪਿੰਡ ਪਥਰਾ ਦੀ 177 ਏਕੜ 3 ਕਨਾਲ 10 ਮਰਲੇ, ਆਕੜੀ 183 ਏਕੜ 12 ਮਰਲੇ, ਸੇਹਰਾ 492 ਏਕੜ 4 ਕਨਾਲ 15 ਮਰਲੇ, ਤਖਤੂ ਮਾਜਰਾ 48 ਏਕੜ 3 ਕਨਾਲ 18 ਮਰਲੇ ਅਤੇ ਸੇਹਰੀ 201 ਏਕੜ 7 ਕਨਾਲ ਜ਼ਮੀਨ ਸ਼ਾਮਲ ਸੀ।
ਵਿਭਾਗੀ ਕਮੇਟੀ ਵਲੋਂ ਕੀਤੀ ਗਈ ਪੜਤਾਲ ਅਨੁਸਾਰ ਜ਼ਮੀਨ ਬਦਲੇ ਮਿਲੀ ਇਸ ਵੱਡੀ ਰਾਸ਼ੀ ਸਿੱਧੇ ਤੌਰ ਤੇ ਸਬੰਧਤ ਗਰਾਮ ਪੰਚਾਇਤਾਂ ਦੇ ਐਚ.ਡੀ.ਐਫ.ਸੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ।ਪੜਤਾਲ ਵਿਚ ਪਾਇਆ ਗਿਆ ਕਿ ਪ੍ਰਾਪਤ ਹੋਈ ਰਾਸ਼ੀ ਦਾ ਵੱਡਾ ਹਿੱਸਾ ਸਬੰਧਤ ਪੰਚਾਇਤਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਵਿਭਾਗ ਵੱਲੋਂ ਕੀਤੀਆਂ ਹਦਾਇਤਾਂ ਅਤੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਕੰਮਾਂ ਤੇ ਖਰਚ ਕਰ ਲਿਆ ਹੈ।
ਪੜਤਾਲ ਕਮੇਟੀ ਵੱਲੋਂ ਦਿੱਤੀ ਗਈ ਪੜਤਾਲ ਰਿਪੋਰਟ ਅਨੁਸਾਰ:-
ਗਰਾਮ ਪੰਚਾਇਤ ਪਬਰਾ:- ਗਰਾਮ ਪੰਚਾਇਤ ਪਬਰਾ ਨੂੰ 43.82 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.42 ਕਰੋੜ ਰੁਪਏ ਵਿਆਜ ਵਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 45.24 ਕਰੋੜ ਰੁਪਏ ਬਣਦੀ ਹੈ। ਵਿਭਾਗ ਵੱਲੋਂ ਅਸੈਸਮੈਂਟ ਕਰਨ ਤੇ ਪਾਇਆ ਗਿਆ ਕਿ ਇਸ ਰਾਸ਼ੀ ਵਿਚੋਂ ਗਰਾਮ ਪੰਚਾਇਤ ਵੱਲੋਂ 13.14 ਕਰੋੜ ਰੁਪਏ ਬਤੌਰ ਸਕੱਤਰ ਵੇਜਿਜ ਪੰਚਾਇਤ ਸੰਮਤੀ ਸ਼ੰਭੂ ਕਲਾਂ ਨੂੰ ਤਬਦੀਲ ਕੀਤੇ ਗਏ ਅਤੇ 27.28 ਲੱਖ ਰੁਪਏ ਦੇ ਕੰਮ ਕਰਵਾਏ ਗਏ ਹਨ।ਇਸ ਗਰਾਮ ਪੰਚਾਇਤ ਦੀ 31.82 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਐਫ.ਡੀ. ਦੇ ਰੂਪ ਵਿੱਚ ਅਤੇ ਬੈਂਕ ਖਾਤਿਆਂ ਵਿੱਚ ਪਈ ਹੈ। ਇਸ ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ ਅਤੇ ਪੰਚਾਇਤ ਨੇ ਪ੍ਰਬੰਧਕੀ ਪ੍ਰਵਾਨਗੀ ਨਹੀਂ ਲਈ ਹੈ, ਜਿਸ ਲਈ ਉਹ ਦੋਸ਼ੀ ਹਨ।
ਗਰਾਮ ਪੰਚਾਇਤ ਤਖਤੂਮਾਜਰਾ:- ਗਰਾਮ ਪੰਚਾਇਤ ਤਖਤੂਮਾਜਰਾ ਨੂੰ 14.24 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 0.25 ਲੱਖ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 14.49 ਕਰੋੜ ਰੁਪਏ ਬਣਦੀ ਹੈ। ਇਸ ਕੁੱਲ ਰਾਸ਼ੀ ਵਿਚੋਂ 10.68 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਦੇ ਕੰਮਾਂ ਤੇ ਖਰਚ ਕੀਤੀ ਗਈ।3.97 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਦੇ ਖਾਤੇ ਵਿੱਚ ਬਕਾਇਆ ਪਈ ਹੈ।ਇਸ ਪੰਚਾਇਤ ਨੇ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਨਹੀਂ ਲਈ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਜਿਸ ਲਈ ਉਹ ਦੋਸ਼ੀ ਹਨ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ। ਪੰਚਾਇਤ ਨੇ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਪਾਸੋਂ ਨਹੀਂ ਲਈ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਸਕੱਤਰ ਵੇਜ਼ਿਜ਼ ਦੀ 30% ਰਾਸ਼ੀ ਬਿਨਾਂ ਘਟਾਏ ਵੱਧ ਰਾਸ਼ੀ ਦੇ ਕੰਮ ਕਰਵਾਏ ਗਏ ਹਨ। ਪੰਚਾਇਤ ਵੱਲੋਂ ਮੰਦਭਾਵਨਾ ਨਾਲ ਬੇਲੋੜੇ ਕੰਮ ਕਰਵਾਏ ਗਏ ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋਇਆ। ਜਿਆਦਾਤਰ ਖਰੀਦ ਚੋਣਵੀਆਂ ਫਰਮਾਂ ਤੋਂ ਹੀ ਬਾਰ-2 ਕੀਤੀ ਗਈ ਅਤੇ ਅਸਿੱਧੇ ਤਰੀਕੇ ਨਾਲ ਠੇਕੇਦਾਰਾਂ ਰਾਹੀਂ ਹੀ ਕੰਮ ਕਰਵਾਇਆ ਗਿਆ, ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ।
ਗਰਾਮ ਪੰਚਾਇਤ ਆਕੜੀ:- ਗਰਾਮ ਪੰਚਾਇਤ ਨੂੰ 51.08 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.52 ਕਰੋੜ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਏ

Today Now News

RELATED ARTICLES
- Advertisment -

POPULAR POSTS