ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫਾਇਰਿੰਗ ਮੌਤ ਹੋਣ ਹੋਣ ਦੀ ਖ਼ਬਰ ਹੈ। ਇਸ ਹਮਲੇ ‘ਚ ਸਿੱਧੂ ਮੂਸੇਵਾਲਾ ਸਮੇਤ 3 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਮਾਨਸਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ssp ਮਾਨਸਾ ਨੇ ਇਸਦੀ ਪੁਸ਼ਟੀ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਸਿੱਧੂ ਆਪਣੇ 7-8 ਸਾਥੀਆਂ ਸਮੇਤ ਆਪਣੀ ਗੱਡੀ ‘ਚ ਜਵਾਹਰਕੇ ਤੋਂ ਮਾਨਸਾ ਵਲ ਆ ਰਿਹਾ ਸੀ। ਇਸ ਦੌਰਾਨ ਪਿਛੋ ਆ ਰਹੀਆਂ ਗੱਡੀਆਂ ਸਵਾਰ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ 2 ਬਰਸਟ ਸਿੱਧੂ ਮੂਸੇਵਾਲਾ ਦੇ ਲੱਗੇ ਜਦਕਿ 2 ਹੋਰ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਜ਼ਖਮੀ ਹਾਲਤ ਮਾਨਸਾ ਦੇ ਹਸਪਤਾਲ ‘ਚ ਲਿਆਂਦਾ ਜਿੱਥੇ ਡਾਕਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਾ ਐਲਾਨ ਦਿੱਤਾ। ਜਦੋਂਕਿ ਹਾਦਸੇ ‘ਚ ਗੰਭੀਰ ਜ਼ਖ਼ਮੀਆਂ ਨੂੰ ਰੈਫਰ ਕਰ ਦਿੱਤਾ ਗਿਆ।





