ਪਠਾਨਕੋਟ, 28 ਮਈ ਪਠਾਨਕੋਟ ਦੇ ਗੁਰਦੁਆਰਾ ਰੇਲਵੇ ਰੋਡ ਤੋਂ ਨਿਹੰਗ ਸਿੰਘ ਦੇ ਬਾਣੇ ‘ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਸੰਤੋਖ ਸਿੰਘ ਨੇ ਜਦੋਂ ਨਿਹੰਗ ਸਿੰਘ ਦੇ ਬਾਣੇ ਵਿਚ ਵਿਅਕਤੀ ‘ਤੇ ਸ਼ੱਕ ਪਿਆ ਤਾਂ ਉਨ੍ਹਾਂ ਉਸ ਨੂੰ ਦੁਮਾਲਾ ਖੋਲ੍ਹਣ ਲਈ ਕਿਹਾ ਤੇ ਜਦੋਂ ਉਸ ਦਾ ਦੁਮਾਲਾ ਖੋਲ੍ਹਿਆ ਤਾਂ ਉਸ ਦੇ ਸਿਰ ‘ਤੇ ਕੇਸ ਨਹੀਂ ਸਨ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।






