ਦਿਲੀਪ ਜੋਸ਼ੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਜੇਠਾਲਾਲ ਦੀ ਭੂਮਿਕਾ ਨਿਭਾ ਕੇ ਪ੍ਰਸਿੱਧ ਹੋਇਆ। ਇਸ ਕਿਰਦਾਰ ਨੇ ਉਸ ਨੂੰ ਹਰ ਘਰ ਵਿੱਚ ਹਰਮਨ ਪਿਆਰਾ ਬਣਾ ਦਿੱਤਾ। ਇਹ ਸ਼ੋਅ 2008 ਤੋਂ ਚੱਲ ਰਿਹਾ ਹੈ ਅਤੇ ਦਿਲੀਪ ਜੋਸ਼ੀ 13 ਸਾਲਾਂ ਤੋਂ ਇਸ ਨਾਲ ਜੁੜੇ ਹੋਏ ਹਨ। ਇਹ ਸ਼ੋਅ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਸ਼ੋਅ ਵਿੱਚੋਂ ਇੱਕ ਹੈ। ਦਿਲੀਪ ਜੋਸ਼ੀ ਨੇ ਸਲਮਾਨ ਖਾਨ ਸਟਾਰਰ ਮੈਂਨੇ ਪਿਆਰ ਕੀਆ, ਹਮ ਆਪਕੇ ਹੈ ਕੌਨ, ਵਨ ਟੂ ਕਾ ਫੋਰ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਸੀ। ਇਨ੍ਹਾਂ ਫ਼ਿਲਮਾਂ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਉਣ ਕਾਰਨ ਦਿਲੀਪ ਜੋਸ਼ੀ ਨੂੰ ਉਹ ਪਛਾਣ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ। ਦਿਲੀਪ ਜੋਸ਼ੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਚੰਪਕਲਾਲ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਸਨ। ਉਸ ਨੇ ਸੋਚਿਆ ਸੀ ਕਿ ਉਹ ਇਸ ਕਿਰਦਾਰ ਨੂੰ ਬਿਹਤਰ ਤਰੀਕੇ ਨਾਲ ਨਿਭਾਅ ਸਕੇਗਾ ਪਰ ਨਿਰਮਾਤਾਵਾਂ ਨੇ ਉਸ ਨੂੰ ਜੇਠਾਲਾਲ ਦਾ ਕਿਰਦਾਰ ਨਿਭਾਉਣ ਲਈ ਮਨਾ ਲਿਆ ਅਤੇ ਇਹ ਕਿਰਦਾਰ ਉਸ ਦੀ ਪਛਾਣ ਬਣ ਗਿਆ ਹੈ।ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਦਿਲੀਪ ਜੋਸ਼ੀ ਆਪਣੇ ਆਨ-ਸਕਰੀਨ ਪਿਤਾ ਅਮਿਤ ਭੱਟ ਤੋਂ ਚਾਰ ਸਾਲ ਵੱਡੇ ਹਨ। ਜੀ ਹਾਂ, ਚੰਪਕਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਮਿਤ ਦਿਲੀਪ ਤੋਂ ਚਾਰ ਸਾਲ ਛੋਟੇ ਹਨ।





