17.1 C
Chandigarh

TODAY NOW NEWS

Friday, March 20, 2026
HomeBREAKING NEWSਸੀ.ਐਸ.ਟੀ.ਆਈ. ਅਬੁਲ ਖੁਰਾਣਾ ਵਿਖੇ ਲਗਾਇਆ ਗਿਆ ਇੰਟਰਪ੍ਰਨਿਓਰ ਪ੍ਰਮੋਸ਼ਨ ਜਾਗਰੂਕਤਾ ਕੈਂਪ

ਸੀ.ਐਸ.ਟੀ.ਆਈ. ਅਬੁਲ ਖੁਰਾਣਾ ਵਿਖੇ ਲਗਾਇਆ ਗਿਆ ਇੰਟਰਪ੍ਰਨਿਓਰ ਪ੍ਰਮੋਸ਼ਨ ਜਾਗਰੂਕਤਾ ਕੈਂਪ

ਸ੍ਰੀ ਮੁਕਤਸਰ ਸਾਹਿਬ 25 ਮਈ
ਪੰਜਾਬ ਸਰਕਾਰ ਵੱਲੋਂ ਸਟੇਟ ਪਲਾਨ ਸਕੀਮ VSI-23 ਅਧੀਨ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਸਵੈ-ਰੁਜਗਾਰ ਮੁਹੱਈਆ ਕਰਵਾਉਣ ਵਾਸਤੇ 30 ਵਿਅਕਤੀਆਂ ਨੂੰ ਇੰਟਰਪ੍ਰਨਿਓਰ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਟ੍ਰੇਨਿੰਗ ਮੁਹੱਈਆ ਕਰਵਾਈ ਜਾਣੀ ਹੈ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਸਵੈ-ਰੁਜਗਾਰ ਮੁਹੱਈਆ ਕਰਵਾਉਣ ਵਾਸਤੇ ਵੱਖ-ਵੱਖ ਸਕੀਮਾਂ ਅਧੀਨ ਕਰਜਾ ਪ੍ਰਾਪਤ ਕਰਵਾ ਕੇ ਉਨਾਂ ਨੂੰ ਆਤਮ ਨਿਰਭਰ ਕੀਤਾ ਜਾ ਸਕੇ। ਇਸ ਸਬੰਧੀ ਅੱਜ ਸੀ.ਐਸ.ਟੀ.ਆਈ. ਅਬੁਲ ਖੁਰਾਣਾ ਵਿਖੇ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਗਭਗ 140 ਤੋਂ ਵੱਧ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੇ ਭਾਗ ਲਿਆ ਅਤੇ ਉਨਾਂ ਨੂੰ ਇਸ ਸਕੀਮ ਬਾਰੇ ਵਿਸਥਾਰ ਵਿੱਚ ਸ਼੍ਰੀ ਜਗਵਿੰਦਰ ਸਿੰਘ, ਜਨਰਲ ਮੈਨੇਜਰ, ਸ਼੍ਰੀ ਅਜੈ ਕੁਮਾਰ, ਬਲਾਕ ਪੱਧਰ ਪ੍ਰਸਾਰ ਅਫਸਰ, ਜਿਲਾ ਉਦਯੋਗ ਕੇਂਦਰ ਵੱਲੋਂ ਜਾਗਰੂਕ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਸਤੇ ਸੀ.ਐਸ.ਟੀ.ਆਈ. ਅਬੁਲ ਖੁਰਾਣਾ ਦੇ ਸਾਰੇ ਸਟਾਫ ਨੇ ਵੀ ਭਰਪੂਰ ਯੋਗਦਾਨ ਪਾਇਆ।

Today Now News

RELATED ARTICLES
- Advertisment -

POPULAR POSTS