17.1 C
Chandigarh

TODAY NOW NEWS

Thursday, March 19, 2026
HomeBREAKING NEWSਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਮੋਨੀਅਮ ਤੋਂ ਕੀਰਤਨ ਬੰਦ ਕਰਕੇ ਤੰਤੀ ਸਾਜ਼ਾਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਮੋਨੀਅਮ ਤੋਂ ਕੀਰਤਨ ਬੰਦ ਕਰਕੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਾਉਣ ਦਾ ਕੀ ਹੈ ਆਦੇਸ਼,

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 3 ਮਈ 2022 ਨੂੰ ਹੋਏ ਪੰਥਕ ਇਕੱਠ ਵਿਚ ਪੰਜ ਸਿੰਘ ਸਾਹਿਬਾਨਾਂ ਨੇ ਫ਼ੈਸਲਾ ਕਰਦਿਆਂ ਦੇਸ਼ ਵਿਦੇਸ਼ਾਂ ਦੀ ਸੰਗਤ ਦੀ ਮੰਗ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਮੋਨੀਅਮ ਨਾਲ ਨਾਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦਾ ਅਦੇਸ਼ ਕੀਤਾ ਸੀ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹਰਮੋਨੀਅਮ ਤੋਂ ਕੀਰਤਨ ਬੰਦ ਕਰਕੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੇ ਸੰਬੰਧ ਵਿਚ ਵੱਖ ਵੱਖ ਕਾਰਵਾਈਆਂ ਆਰੰਭੀਆਂ ਗਈਆਂ ਹਨ। ਇੱਥੋਂ ਤੱਕ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਪੱਤਰ ਜਾਰੀ ਕਰਕੇ ਛੇ ਮਹੀਨੇ ਦੇ ਅੰਦਰ ਰਾਗੀ ਸਿੰਘਾਂ ਨੂੰ ਤੰਤੀ ਸਾਜ਼ਾਂ ਤੋਂ ਕੀਰਤਨ ਆਰੰਭ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦਿਆਂ ਸਮੂਹ ਗੁਰਮਤਿ ਸਿਖਲਾਈ ਲਈ ਸਮੂਹ ਗੁਰਮਤਿ ਵਿਦਿਆਲਿਆ ਵਿਚ ਕੀਰਤਨ ਦੀ ਸਿਖਲਾਈ ਲੈਣ ਵਾਲੇ ਬੱਚਿਆਂ ਨੂੰ ਤੰਤੀ ਸਾਜ਼ਾਂ ਤੋਂ ਰਾਗਾਂ ਤੇ ਆਧਾਰਤ ਕੀਰਤਨ ਦੀ ਸਿਖਲਾਈ ਦੇਣ ਲਈ ਆਦੇਸ਼ ਜਾਰੀ ਕੀਤੇ ਹਨ। 3 ਮਈ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਵਿੱਚ ਕਿਹਾ ਸੀ ਕਿ ਸੰਗਤ ਦੀ ਮੰਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਤਨ ਮਰਿਆਦਾ ਨਾਲ ਕੀਰਤਨ ਕੀਤਾ ਜਾਵੇ। ਜਥੇਦਾਰ ਨੇ ਪੰਥਕ ਇਕੱਠ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਦੇ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਵਾਉਣ ਲਈ ਯਤਨ ਤੇਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਤੰਤੀ ਸਾਜ਼ਾਂ ਨਾਲ ਕੀਰਤਨ ਕਰਵਾਉਣ ਲਈ ਭਾਵੇਂ ਸਮਾਂ ਲੱਗੇਗਾ ਪਰ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਮੋਨੀਅਨ ਤੋਂ ਕੀਰਤਨ ਕਰਨਾ ਬੰਦ ਕਰ ਕੇ ਤੰਤੀ ਸਾਜ਼ਾਂ ਦੇ ਨਾਲ ਪੁਰਾਤਨ ਮਰਿਆਦਾ ਅਨੁਸਾਰ ਹੀ ਰਾਗਾਂ ਤੇ ਆਧਾਰਿਤ ਕੀਰਤਨ ਕੀਤਾ ਜਾਵੇ। ਇਸ ਲਈ ਸ਼੍ਰੋਮਣੀ ਕਮੇਟੀ ਦੋ ਜਾਂ ਤਿੰਨ ਸਾਲ ਦੇ ਅੰਦਰ ਅੰਦਰ ਇਸ ਨੂੰ ਯਕੀਨੀ ਬਣਾਵੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਰਮੋਨੀਅਮ ਵਾਰ ਕੀਤਾ ਜਾ ਸਕੇ ।ਪੰਜ ਸਿੰਘ ਸਾਹਿਬਾਨ ਵੱਲੋਂ ਹੋਇਆ ਲਿਖਤੀ ਆਦੇਸ਼

ਮਤਾ ਨੰਬਰ 6 ਮਿਤੀ 20 ਵੈਸਾਖ ਨਾਨਕਸ਼ਾਹੀ ਸੰਮਤ 554 ਮੁਤਾਬਿਕ 3 ਮਈ 2022 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਸਰਬ ਸੰਮਤੀ ਨਾਲ ਇਹ ਫੈਸਲਾ ਹੋਇਆ ਹੈ ਕਿ ਪੁਰਾਤਨ ਪ੍ਰੰਪਰਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਦਰਬਾਰ ਸਾਹਿਬ , ਸ੍ਰੀ ਅੰਮ੍ਰਿਤਸਰ ਸਾਹਿਬ ਅੰਦਰ ਰਾਗਾਂ ਅਨੁਸਾਰ ਤੰਤੀਸਾਜਾਂ ਰਾਹੀਂ ਕੀਰਤਨ ਗਾਇਨ ਆਰੰਭ ਕੀਤਾ ਜਾਵੇ । ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਤਿੰਨ ਸਾਲ ਦੇ ਸਮੇਂ ਅੰਦਰ ਇਸ ਨੂੰ ਪੂਰਨ ਤੌਰ ‘ ਤੇ ਲਾਗੂ ਕੀਤਾ ਜਾਵੇ । ਸੰਗੀਤ ਵਿਦਿਆਲਿਆਂ ਵਿਚ ਸਿਖਿਆਰਥੀਆਂ ਨੂੰ ਰਾਗਾਂ ਅਨੁਸਾਰ ਹੀ ਤੰਤੀ ਸਾਜਾਂ ਰਾਹੀਂ ਕੀਰਤਨ ਦੀ ਸਿਖਲਾਈ ਦੇਣ ਵਾਸਤੇ ਯੋਗ ਅਧਿਆਪਕ ਭਰਤੀ ਕੀਤੇ ਜਾਣ ।

Today Now News

RELATED ARTICLES
- Advertisment -

POPULAR POSTS