17.1 C
Chandigarh

TODAY NOW NEWS

Thursday, March 19, 2026
HomeBREAKING NEWSਕੀ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਨਹੀਂ ਆਵੇਗੀ ਹਾਰਮੋਨੀਅਮ ਦੀ ਆਵਾਜ਼...

ਕੀ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਨਹੀਂ ਆਵੇਗੀ ਹਾਰਮੋਨੀਅਮ ਦੀ ਆਵਾਜ਼ ?

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋ ਹਾਰਮੋਨੀਅਮ ਦੇ ਇਸਤੇਮਾਲ ਨੂੰ ਬੰਦ ਕਰਨ ਦੇ ਆਦੇਸ਼ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਆਉਣ ਵਾਲੇ ਤਿੰਨ ਸਾਲਾਂ ’ਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਹੌਲੀ-ਹੌਲੀ ਰਾਗੀ ਜੱਥਾ ਹਾਰਮੋਨੀਅਮ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੇ। ਦੱਸ ਦਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ।

ਹਾਰਮੋਨੀਅਮ ਕੀਤਾ ਜਾਵੇ ਬੰਦ: ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਨ੍ਹਾਂ ਆਦੇਸ਼ਾਂ ਸਬੰਧੀ ਕਿਹਾ ਹੈ ਕਿ ਹਾਰਮੋਨੀਅਮ ਗੁਰੂ ਸਾਹਿਬਾਨ ਵੱਲੋਂ ਇਸਤੇਮਾਲ ਕੀਤੇ ਜਾਣ ਵਾਲਾ ਯੰਤਰ ਨਹੀਂ ਹੈ, ਸਗੋਂ ਇਹ ਭਾਰਤ ਚ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਯੰਤਰ ਹੈ। ਜਦੋ ਭਾਰਤ ਚ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਇਸ ਨੂੰ ਭਾਰਤ ਲਿਆਇਆ ਗਿਆ ਸੀ। ਇਸ ਫੈਸਲੇ ’ਤੇ ਐਸਜੀਪੀਸੀ ਦੇ ਪ੍ਰਧਾਨ ਐਚਐਸ ਧਾਮੀ ਵੱਲੋਂ ਵੀ ਸਹਿਮਤੀ ਜਤਾਈ ਗਈ ਹੈ।ਹੌਲੀ-ਹੌਲੀ ਕੀਤਾ ਜਾਵੇਗਾ ਹਾਰੋਮੀਨਅਮ ਦਾ ਇਸਤੇਮਾਲ ਕੀਤਾ ਜਾਵੇਗਾ ਬੰਦ: ਦੱਸ ਦਈਏ ਕਿ ਆਦੇਸ਼ਾਂ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਚੋਂ ਹਾਰੋਮੀਨਅਮ ਦਾ ਇਸਤੇਮਾਲ ਇਕ ਦਮ ਹੀ ਬੰਦ ਨਹੀਂ ਕੀਤਾ ਜਾਵੇਗਾ। ਇਸ ਨੂੰ ਹੌਲੀ ਹੌਲੀ ਸਮੇਂ ਮੁਤਾਬਿਕ ਹਟਾਇਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ’ਚ ਕੀਰਤਨ ਕਰਨ ਵਾਲੇ ਜੱਥੇ ਹੌਲੀ ਹੌਲੀ ਇਸਦਾ ਇਸਤੇਮਾਲ ਬੰਦ ਕਰਨਗੇ। ਤਾਂ ਜੋ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਇਸਦੀ ਆਦਤ ਪੈ ਜਾਵੇ। ਆਦੇਸ਼ਾਂ ਮੁਤਾਬਿਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਮੇਂ ਰਵਾਇਤੀ ਯੰਤਰਾਂ ਦਾ ਇਸਤੇਮਾਲ ਕੀਤਾ ਜਾਵੇਗਾ।

ਇਸ ਤਰ੍ਹਾਂ ਕਰਨਗੇ ਜੱਥੇ ਕੀਰਤਨ: ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਕੀਰਤਨ ਸਮੇਂ ਹਾਰੋਮੀਨਅਮ ਨੂੰ ਬੰਦ ਕਰਨ ਦੇ ਆਦੇਸ਼ਾਂ ਦੇ ਨਾਲ ਹੀ ਰਵਾਇਤੀ ਯੰਤਰ ਦੇ ਨਾਲ ਕੀਰਤਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ’ਚ 15 ਜਥੇ ਹਨ। ਜੋ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ 20 ਘੰਟੇ ਕੀਰਤਨ ਕਰਦੇ ਹਨ। ਇਨ੍ਹਾਂ ਜਥੇ ’ਚ 5 ਅਜਿਹੇ ਜਥੇ ਵੀ ਹਨ ਜੋ ਕਿ ਹਾਰਮੋਨੀਅਮ ਦੀ ਥਾਂ ’ਤੇ ਰਬਾਬ ਅਤੇ ਸਾਰੰਦਾ ਦੇ ਨਾਲ ਕੀਰਤਨ ਕਰਦੇ ਹਨ। ਜਿਸ ਦੇ ਚੱਲਦੇ ਹੁਣ ਹੋਰਾਂ ਦੀ ਵੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ। ਟ੍ਰੇਨਿੰਗ ਤੋਂ ਬਾਅਦ ਆਉਣ ਵਾਲੇ ਸਮੇਂ ਚ ਸਾਰੇ ਜਥੇ ਬਿਨਾਂ ਹਾਰਮੋਨੀਅਮ ਤੋਂ ਕੀਰਤਨ ਕਰਨ ਲਈ ਤਿਆਰ ਹੋ ਜਾਣਗੇ।ਇਸ ਸਾਲ ’ਚ ਹੋਇਆ ਸੀ ਹਾਰਮੋਨੀਅਮ ਦਾ ਇਸਤੇਮਾਲ: ਕਾਬਿਲੇਗੌਰ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਰੋਮੀਨਅਮ ਦਾ ਇਸਤੇਮਾਲ ਸਾਲ 1901 ਚ ਪਹਿਲੀ ਵਾਰ ਕੀਤਾ ਗਿਆ ਸੀ। ਹੁਣ ਤਕਰੀਬਨ 122 ਸਾਲਾਂ ਬਾਅਦ ਹਾਰਮੋਨੀਅਮ ਦਾ ਇਸਤੇਮਾਲ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਅਤੇ 125 ਸਾਲਾਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS