17.1 C
Chandigarh

TODAY NOW NEWS

Friday, March 20, 2026
HomeBREAKING NEWSਅਗਲੇ ਸਾਲ ਤੱਕ ਦੇਸ਼ ਵੱਲੋਂ ਪੁਲਾਡ਼ ’ਚ ਭੇਜਿਆ ਜਾ ਸਕਦੈ ਪਹਿਲਾ ਮਾਨਵ...

ਅਗਲੇ ਸਾਲ ਤੱਕ ਦੇਸ਼ ਵੱਲੋਂ ਪੁਲਾਡ਼ ’ਚ ਭੇਜਿਆ ਜਾ ਸਕਦੈ ਪਹਿਲਾ ਮਾਨਵ ਰਹਿਤ ਵਾਹਨ : ਡਾ. ਜਤਿੰਦਰ ਸਿੰਘ

ਹੁਸ਼ਿਆਰਪੁਰ : ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ, ਪਰਮਾਣੂ ਊਰਜਾ ਤੇ ਪੁਲਾਡ਼ ਵਿਭਾਗ) ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੋਵਿਡ ਕਾਰਨ ਗਗਨਯਾਨ ਪ੍ਰੋਜੈਕਟ ’ਚ ਦੇਰੀ ਹੋਈ ਹੈ ਲੇਕਿਨ ਭਾਰਤ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਦਿਸ਼ਾ ’ਚ ਅੱਗੇ ਵੱਧ ਰਿਹਾ ਹੈ। ਇਸ ਤਹਿਤ ਤਿੰਨ ਪੁਲਾਡ਼ ਯਾਨ ਲਾਂਚ ਕੀਤੇ ਜਾਣਗੇ, ਜਿਨ੍ਹਾਂ ’ਚੋਂ ਪਹਿਲਾ ਮਾਨਵ ਰਹਿਤ ਵਾਹਨ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਦੂਜੇ ਪੁਲਾਡ਼ ਯਾਨ ’ਚ ਵਾਯੂ ਮਿੱਤਰ ਲੇਡੀ ਰੋਬੋ ਨੂੰ ਭੇਜਿਆ ਜਾਵੇਗਾ ਤਾਂ ਜੋ ਤੀਜੇ ਪੁਲਾਡ਼ ਯਾਨ ’ਚ ਮਨੁੱਖੀ ਪੁਲਾਡ਼ ਯਾਤਰੀ ਨੂੰ ਭੇਜਣ ਤੋਂ ਪਹਿਲਾਂ ਸਾਰੇ ਖ਼ਤਰਿਆਂ ਤੇ ਸਥਿਤੀਆਂ ਦਾ ਮੁਲਾਂਕਣ ਕੀਤਾ ਜਾ ਸਕੇ। ਉਹ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਵੱਖ-ਵੱਖ ਖੇਤਰਾਂ ’ਚ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕਰ ਰਹੇ 791 ਵਿਦਿਆਰਥੀਆਂ ਲਈ ਕਰਵਾਏ ਗਏ ਡਿਗਰੀ ਵੰਡ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਆਲ ਇੰਡੀਆ ਰੈੱਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਤੇ ਡੀਏਵੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਵੀ ਹਾਜ਼ਰ ਸਨ।ਕੇਂਦਰੀ ਰਾਜ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਰੱਖਿਆ ਮੰਤਰਾਲੇ ਦੇ ਰਣਨੀਤਕ ਨਿਗਰਾਨੀ ਉਪਗ੍ਰਹਿ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਰ ਦੇਸ਼ਾਂ ਦਾ ਸਮੂਹ ਕਵਾਡ ਤੋਂ ਆਈ ਇਨ ਦਾ ਸਕਾਈ ਯੋਜਨਾ ਨੂੰ ਅੱਗੇ ਲਿਜਾਣ ਵਾਲਾ ਹੈ। ਸੈਟੇਲਾਈਟ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਸਬੰਧੀ ਚਾਰ ਦੇਸ਼ਾਂ ਦੇ ਸਮੂਹ ਵੱਲੋਂ ਆਈ ਇਨ ਦਾ ਸਕਾਈ ਯੋਜਨਾ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਏਗਾ। ਹਾਲਾਂਕਿ ਭਾਰਤ ਅਤੀਤ ’ਚ ਵੀ ਸਮਰੱਥ ਹੈ ਤੇ ਆਪਣੇ ਸੈਟੇਲਾਈਟਾਂ ਰਾਹੀਂ ਪੁਲਾਡ਼ ’ਚ ਨਜ਼ਰ ਰੱਖ ਰਿਹਾ ਹੈ। ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਦੇਸ਼ ’ਚ ਸਟਾਰਟਅੱਪ ਈਕੋ-ਸਿਸਟਮ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਸ ਕਾਰਨ ਅੱਜ ਦੇਸ਼ ’ਚ 70 ਹਜ਼ਾਰ ਤੋਂ ਵੱਧ ਸਟਾਰਟਅੱਪ ਹਨ, ਜਿਨ੍ਹਾਂ ’ਚ ਦੇਸ਼ ਦੀ ਨੌਜਵਾਨ ਪੀਡ਼੍ਹੀ ਨੂੰ ਦੁਨੀਆ ਭਰ ’ਚ ਨਵੀਂ ਪਛਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਤੇ ਇਸ ਲਈ ਸੂਬੇ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਤਤਪਰ ਰਹਿਣ।

Today Now News

RELATED ARTICLES
- Advertisment -

POPULAR POSTS