ਮਾਲੇਰਕੋਟਲਾ 24 ਮਈ (ਭੁਪਿੰਦਰ ਗਿੱਲ) – ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਵਿੱਚ ਮਨਪ੍ਰੀਤ ਕੌਰ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਉਣ ਲਈ ਹਲਕੇ ਦੇ ਆਪ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ। ਇਸ ਸਬੰਧ ਵਿੱਚ ਅੱਜ ਚੰਡੀਗੜ੍ਹ ਵਿਖੇ ਆਪ ਆਗੂਆਂ ਦੇ ਇੱਕ ਵਫਦ ਜਿਸ ਵਿੱਚ ਮੁਹੰਮਦ ਆਜ਼ਮ ਦਾਰਾ ਸੰਯੁਕਤ ਸਕੱਤਰ ਘੱਟ ਗਿਣਤੀ ਵਿੰਗ ਪੰਜਾਬ, ਸ਼ਹਿਬਾਜ ਰਾਣਾ ਜਿਲਾ ਮੀਡੀਆ ਇੰਚਾਰਜ ਮਾਲੇਰਕੋਟਲਾ ਮੁਹੰਮਦ ਸਰਦਾਰ ਦਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ, ਜਸਵਿੰਦਰ ਸਿੰਘ ਜੱਸੂ ਜਿਲਾ ਯੂਥ ਪ੍ਧਾਨ, ਦਲਬੀਰ ਸਿੰਘ ਬੋਪਾਰਾਏ ਜਿਲਾ ਪ੍ਧਾਨ ਕਿਸਾਨ ਵਿੰਗ, ਹਰਜੀਤ ਸਿੰਘ ਕਲਿਆਣ, ਜਗਰਾਜ ਸਿੰਘ ਫੌਜੇਵਾਲ ਅਤੇ ਜਗਮੋਹਨ ਸਿੰਘ ਫੌਜੇਵਾਲ ਵੱਲੋਂ ਸ ਹਰਚਰਨ ਸਿੰਘ ਬਰਸਟ ਜਨਰਲ ਸਕੱਤਰ ਆਪ ਨਾਲ ਮੁਲਾਕਾਤ ਕਰਕੇ, ਸੰਗਰੂਰ ਤੋਂ ਮਨਪੀ੍ਤ ਕੌਰ ਨੂੰ ਉਮੀਦਵਾਰ ਬਣਾਉਣ ਲਈ ਮੰਗ ਪੱਤਰ ਸੌਂਪਿਆ ਗਿਆ।






