17.1 C
Chandigarh

TODAY NOW NEWS

Thursday, March 19, 2026
HomeBREAKING NEWSਸਪੋਰਟਸ ਵਿੰਗ ਸਕੂਲ ਸਥਾਪਿਤ ਕਰਨ ਲਈ ਸਿਲੈੱਕਸ਼ਨ ਟਰਾਇਲ 27 ਤੋਂ 28 ਮਈ...

ਸਪੋਰਟਸ ਵਿੰਗ ਸਕੂਲ ਸਥਾਪਿਤ ਕਰਨ ਲਈ ਸਿਲੈੱਕਸ਼ਨ ਟਰਾਇਲ 27 ਤੋਂ 28 ਮਈ ਨੂੰ : ਰਣਬੀਰ ਸਿੰਘ

ਮਾਲੇਰਕੋਟਲਾ 24 ਮਈ (ਭੁਪਿੰਦਰ ਗਿੱਲ ) -ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਵਿੱਚ ਡੇ ਸਕਾਲਰ ਦੇ ਤੌਰ ਤੇ ਦਾਖਲ ਕਰਨ ਲਈ ਅੰਡਰ 14,17 ਅਤੇ 19 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਟਰਾਇਲ 27 ਅਤੇ 28 ਮਈ ਨੂੰ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ਵਿਖੇ ਹੋ ਰਹੇ ਹਨ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਣਬੀਰ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਫੁੱਟਬਾਲ, ਕ੍ਰਿਕਟ, ਬੈਡਮਿੰਟਨ, ਹਾਕੀ ਅਤੇ ਵਾਲੀਬਾਲ ਗੇਮਾਂ ਦੇ ਸਿਲੈੱਕਸ਼ਨ ਟਰਾਇਲ ਲਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀ /ਖਿਡਾਰਨ ਦਾ ਜਨਮ ਅੰਡਰ- 14 ਲਈ 01.01.2009, ਅੰਡਰ-17ਲਈ 01.01.2006 ਅਤੇ ਅੰਡਰ-19 ਲਈ 01.01.2004 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ।ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲ ਫਿੱਟ ਹੋਣਾ ਚਾਹੀਦਾ ਹੈ।ਇਨ੍ਹਾਂ ਟਰਾਇਲਾਂ ਦੌਰਾਨ ਚੁਣੇ ਗਏ ਡੇ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖ਼ੁਰਾਕ ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ਵਿਖੇ ਸਵੇਰੇ 08 ਵਜੇ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਖੇਡ ਅਫ਼ਸਰ ਮਾਲੇਰਕੋਟਲਾ ਨੂੰ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋ ਪਹਿਲਾ ਜ਼ਿਲ੍ਹਾ ਖੇਡ ਦਫ਼ਤਰ ਮਾਲੇਰਕੋਟਲਾ ਤੋ ਮੁਫ਼ਤ ਲਏ ਜਾ ਸਕਦੇ ਹਨ।

            ਉਨ੍ਹਾਂ ਹੋਰ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 02 ਤਾਜ਼ਾ ਪਾਸਪੋਰਟ ਸਾਇਆ ਫੋਟਗਰਾਫ਼ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ /ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀਏ /ਡੀਏ ਨਹੀ ਦਿੱਤਾ ਜਾਵੇਗਾ।
Today Now News

RELATED ARTICLES
- Advertisment -

POPULAR POSTS