
ਚੰਡੀਗੜ੍ਹ, 24 ਮਈ – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਪੰਜਾਬ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ ‘ਤੇ ਹਾਲ ਹੀ ਵਿਚ ਭਾਜਪਾ ‘ਚ ਸ਼ਾਮਿਲ ਹੋਏ ਸੁਨੀਲ ਜਾਖੜ ਨੇ ਟਵੀਟ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਲੇਰੀ ਭਰਿਆ ਕਦਮ ਉਠਾਇਆ ਹੈ। ਪਰੰਤੂ ਇੰਨੇ ਸਾਰੇ ਵਿਧਾਇਕਾਂ ਦੇ ਅਪਰਾਧਿਕ ਦੋਸ਼ਾਂ ਦੀਆਂ ਰਿਪੋਰਟਾਂ ਦੌਰਾਨ ਇਸ ਤਰਾਂ ਦਾ ਕਦਮ ਇੱਕ ਸੋਚੀ ਸਮਝੀ ਚਾਲ ਹੋ ਸਕਦਾ ਹੈ। ਆਪਣੇ ਹੀ ਮੰਤਰੀ ਦਾ ਸਟਿੰਗ ਆਪ੍ਰੇਸ਼ਨ ਕਰ ਇਸ ਕਮਜ਼ੋਰੀ ਨੂੰ ਨੇਕੀ ਵਿਚ ਬਦਲ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ।






