ਮਾਨਸਾ, 24 ਮਈ: ਗੁਰਜੰਟ ਸਿੰਘ ਬਾਜੇਵਾਲੀਆ/ ਮਗਨਰੇਗਾ ਸਕੀਮ ਅਧੀਨ ਪਿੰਡ ਪੱਧਰ ’ਤੇ ਮਨਾਏ ਜਾ ਰਹੇ ਰੋਜ਼ਗਾਰ ਦਿਵਸ ਅਤੇ ਬਲਾਕ ਸਰਦੂਲਗੜ ਵਿਖੇ ਚੱਲ ਰਹੇ ਸੋਸ਼ਲ ਆਡਿਟ ਦਾ ਨਿਰੀਖਣ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨਾਂ ਵੱਲੋਂ ਹਾਜ਼ਰ ਜਾਬ ਕਾਰਡ ਧਾਰਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਮਗਨਰੇਗਾ ਸਕੀਮ ਅਧੀਨ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ।
ਉਨਾਂ ਮੌਕੇ ’ਤੇ ਹਾਜ਼ਰ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਮਹੀਨੇ ਹਰ ਪਿੰਡ ਵਿੱਚ ਰੋਜ਼ਗਾਰ ਦਿਵਸ ਮਨਾਉਣਾ ਯਕੀਨੀ ਬਣਾਇਆ ਜਾਵੇ ਅਤੇ ਰੋਜ਼ਗਾਰ ਦਿਵਸ ਵਿੱਚ ਜਾਬ ਕਾਰਡ ਧਾਰਕਾਂ ਵੱਲੋ ਕੰਮ ਦੀ ਮੰਗ ਅਤੇ ਪੇਮੈਂਟ ਸਬੰਧੀ ਵੇਰਵਾ, ਜਾਬ ਕਾਰਡ ’ਤੇ ਹਾਜਰੀਆਂ ਆਦਿ ਦਰਜ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਸੋਸ਼ਲ ਆਡਿਟ ਟੀਮ ਨਾਲ ਵੀ ਗੱਲਬਾਤ ਕੀਤੀ ਅਤੇ ਟੀਮ ਨੂੰ ਪਾਰਦਰਸ਼ੀ ਢੰਗ ਨਾਲ ਆਡਿਟ ਕਰਨ ਲਈ ਕਿਹਾ। ਉਨਾਂ ਸਬੰਧਤ ਕਰਮਚਾਰੀਆਂ ਨੂੰ ਆਡਿਟ ਟੀਮ ਦਾ ਹਰ ਪੱਖੋ ਸਹਿਯੋਗ ਦੇਣ ਲਈ ਹਦਾਇਤ ਵੀ ਕੀਤੀ।
ਇਸ ਮੌਕੇ ਸ਼੍ਰੀਮਤੀ ਕੁਸਮ ਅੱਗਰਵਾਲ, ਬੀ.ਡੀ.ਪੀ.ਓ. ਸਰਦੂਲਗੜ, ਸ਼੍ਰੀ ਮਨਦੀਪ ਸਿੰਘ, ਜ਼ਿਲਾ ਨੋਡਲ ਅਫ਼ਸਰ ਮਗਨਰੇਗਾ, ਸ਼੍ਰੀ ਵਨੀਤ ਕੁਮਾਰ ਏ.ਪੀ.ਓ.ਮਗਨਰੇਗਾ ਬਲਾਕ ਮਾਨਸਾ, ਸ਼੍ਰੀ ਸੁਖਪਾਲ ਸਿੰਘ, ਏ.ਪੀ.ਓ. ਸਰਦੂਲਗੜ, ਸ਼੍ਰੀ ਮਨਦੀਪ ਸਿੰਘ, ਤਕਨੀਕੀ ਸਹਾਇਕ ਬਲਾਕ ਮਾਨਸਾ, ਅਤੇ ਸ਼੍ਰੀ ਅਭੀ ਸਿੰਗਲਾਂ ਤਕਨੀਕੀ ਸਹਾਇਕ ਬਲਾਕ ਸਰਦੂਲਗੜ ਹਾਜਰ ਸਨ।






