ਸਤਵੀਰ ਸਿੰਘ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜਹੁਸ਼ਿਆਰਪੁਰ ਦੇ ਗੜਦੀਵਾਲਾ ਥਾਣੇ ਅਧੀਨ ਆਉਂਦੇ ਪਿੰਡ ਦੇ ਛੇ ਸਾਲਾ ਰਿਤਿਕ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਗੜ੍ਹਦੀਵਾਲਾ ਪੁਲੀਸ ਨੇ ਧਾਰਾ 304ਏ, 279,188 ਦੇ ਤਹਿਤ ਸਤਵੀਰ ਸਿੰਘ ਨਾਂ ਦੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਹੈਡੂੰਘੇ ਬੋਰਵੈੱਲ ਵਿੱਚ ਡਿੱਗਣ ਕਾਰਨ ਇੱਕ ਬੱਚੇ ਦੀ ਮੌਤਹੁਸ਼ਿਆਰਪੁਰ: ਜ਼ਿਲ੍ਹੇ ਦੇ ਗੜ੍ਹਦੀਵਾਲਾ ਖੇਤਰ ਦੇ ਪਿੰਡ ਬੈਰਾਮਪੁਰ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ। ਸਾਢੇ ਤਿੰਨ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਇਸ ਬੱਚੇ ਨੂੰ ਬਾਹਰ ਕੱਢਿਆ ਸੀ, ਜਿਵੇਂ ਹੀ ਬੱਚੇ ਨੂੰ ਬਾਹਰ ਕੱਢਿਆ ਗਿਆ, ਉਸ ਨੂੰ ਸਿੱਧਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਸੀਐਮ ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ: ਪੰਜਾਬ ਦੇ ਮੁੱਖ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਦੁਖਦਾਈ ਖਬਰ..ਹੁਸ਼ਿਆਰਪੁਰ ਦੇ 6 ਸਾਲਾ ਰਿਤਿਕ ਦੀ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਹੋ ਗਈ.. ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ..ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ..ਪਰ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਾਂ..ਪਰਿਵਾਰ ਨੂੰ ₹2 ਲੱਖ ਦੀ ਸਹਾਇਤਾ ਰਾਸ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।ਇਹ ਸੀ ਪੂਰਾ ਮਾਮਲਾ: ਕਾਬਿਲੇਗੌਰ ਹੈ ਕਿ ਘਟਨਾ ਸਵੇਰੇ 9 ਤੋਂ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਖੇਤਾਂ ‘ਚ ਖੇਡ ਰਹੇ ਇਸ ਬੱਚੇ ਦੇ ਪਿੱਛੇ ਇੱਕ ਕੁੱਤਾ ਉਸ ਦੇ ਪਿੱਛੇ ਭੱਜਣ ਲੱਗਾ ਜਿਸ ਤੋਂ ਬਚਣ ਲਈ 6 ਸਾਲਾ ਬੱਚਾ ਦੌੜਦੇ ਹੋਏ ਖੇਤਾਂ ‘ਚ ਬਣੇ ਬੋਰਵੈੱਲ ਦੇ ਢਾਈ ਫੁੱਟ ਉੱਚੇ ਪਾਈਪ ‘ਤੇ ਚੜ੍ਹ ਗਿਆ ਅਤੇ ਸਿਰ ਦੇ ਭਾਰ ਉਸ ਦੇ ਵਿੱਚ ਡਿੱਗ ਪਿਆ।





