17.1 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖ਼ਬਰ: 8 ਘੰਟੇ ਬਾਅਦ ਬੋਰ 'ਚੋਂ ਕੱਢੇ Ritik ਦੀ ਹੋਈ ਮੌਤ

ਵੱਡੀ ਖ਼ਬਰ: 8 ਘੰਟੇ ਬਾਅਦ ਬੋਰ ‘ਚੋਂ ਕੱਢੇ Ritik ਦੀ ਹੋਈ ਮੌਤ

ਹੁਸ਼ਿਆਰਪੁਰ: ਵੱਡੀ ਖ਼ਬਰ: 8 ਘੰਟੇ ਬਾਅਦ ਬੋਰ ‘ਚੋਂ ਕੱਢੇ Ritik ਦੀ ਹੋਈ ਮੌਤ 6 ਸਾਲਾ ਰਿਤਿਕ ਨੂੰ ਬੋਰਵੈੱਲ ‘ਚੋਂ 8 ਘੰਟੇ ਦੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਹਾਲਤ ਕਿਹੋ-ਜਿਹੀ ਹੈ। ਉਸ ਨੂੰ ਐੈਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਇਲਾਕੇ ਦੇ ਪਿੰਡ ਬੈਰਾਮਪੁਰ ਚੰਬੋਵਾਲ ‘ਚ ਮਾਸੂਮ 100 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਦੱਸ ਦੇਈਏ ਕਿ ਬੈਰਾਮਪੁਰ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੇ 6 ਸਾਲਾ ਰਿਤਿਕ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਮੌਕੇ ’ਤੇ 3 ਜੇਸੀਬੀ ਦੀ ਮਦਦ ਨਾਲ ਖੁਦਾਈ ਸ਼ੁਰੂ ਕੀਤੀ ਗਈ। ਇਸੇ ਤਹਿਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਸਮੁੱਚੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ। ਇਸ ਤੋਂ ਇਲਾਵਾ NDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਸੀ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਕੇ ਇਸ ਕਾਰਵਾਈ ‘ਚ ਸਹਿਯੋਗ ਕਰ ਰਹੇ ਹਨ, ਜਿਸ ਕਾਰਨ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ।

Today Now News

RELATED ARTICLES
- Advertisment -

POPULAR POSTS