17.4 C
Chandigarh

TODAY NOW NEWS

Friday, March 20, 2026
HomeBREAKING NEWSਕੈਲੀਫੋਰਨੀਆ ਦੇ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਦੋਸ਼ੀ ਨੂੰ 24...

ਕੈਲੀਫੋਰਨੀਆ ਦੇ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਦੋਸ਼ੀ ਨੂੰ 24 ਸਾਲਾਂ ਦੀ ਸਜ਼ਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਡੋਲਨ ਖੇਤਰ ਵਿਚ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਅਦਾਲਤ ਨੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 24 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਡੋਲਨ ਖੇਤਰ ਵਿਚ ਪਿਛਲੇ ਸਾਲ ਸਤੰਬਰ ਵਿਚ ਲੱਗੀ ਅੱਗ ਵਿਚ ਅਨੇਕਾਂ ਘਰ ਸੜ ਕੇ ਸਵਾਹ ਹੋ ਗਏ ਸਨ , ਕਈ ਜਾਨਵਰ ਮਾਰੇ ਗਏ ਸਨ ਤੇ ਅੱਗ ਬੁਝਾਊ ਅਮਲੇ ਦਾ ਇਕ ਮੈਂਬਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ। ਮੋਨਟਰੇ ਕਾਊਂਟੀ ਦੇ ਜਿਲਾ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 31 ਸਾਲਾ ਈਵਾਨ ਗੋਮਜ਼ ਨਾਮੀ ਵਿਅਕਤੀ ਨੂੰ ਅੱਗ ਲਾਉਣ ਤੇ ਭੰਗ ਦੀ ਖੇਤੀ ਕਰਨ ਸਮੇਤ 16 ਦੋਸ਼ਾਂ ਤਹਿਤ ਦੋਸ਼ੀ ਪਾਇਆ ਗਿਆ। ਪੁੱਛਗਿੱਛ ਦੌਰਾਨ ਗੋਮਜ਼ ਨੇ ਮੰਨਿਆ ਸੀ ਕਿ ਉਸ ਨੇ ਗੈਰਕਾਨੂੰਨੀ ਤੌਰ ‘ਤੇ ਭੰਗ ਬੀਜੀ ਹੈ ਜਿਸ ਨੂੰ ਨਸ਼ਟ ਕਰਨ ਲਈ ਉਸ ਨੇ ਅੱਗ ਲਾਈ ਸੀ। ਬਾਅਦ ਵਿਚ ਪੁਲਿਸ ਨੇ ਘਟਨਾ ਸਥਾਨ ‘ਤੇ ਕੀਤੀ ਜਾਂਚ ਵਿਚ ਦੋਸ਼ੀ ਦੇ ਬਿਆਨ ਨੂੰ ਸਹੀ ਪਾਇਆ ਸੀ। ਗੋਮਜ਼ ਦੇ ਵਕੀਲ ਮੀਸ਼ੈਲ ਬਲੈਟਰ ਨੇ ਕਿਹਾ ਹੈ ਕਿ ਉਹ ਸਜ਼ਾ ਵਿਰੁੱਧ ਅਪੀਲ ਕਰਨਗੇ ਤੇ ਇਸ ਸਬੰਧੀ ਨੋਟਿਸ ਦੇ ਦਿੱਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS