17.1 C
Chandigarh

TODAY NOW NEWS

Friday, March 20, 2026
HomeBREAKING NEWSਮਾਨ ,ਕਾਲਕਾ, ਸਰਨਾ,ਜੀ.ਕੇ ਸਪੱਸ਼ਟ ਕਰਨ ਕਿ ਹੁਣ ਸੁਖਬੀਰ ਬਾਦਲ ਹਾਰਣ ਤੋਂ ਬਾਅਦ...

ਮਾਨ ,ਕਾਲਕਾ, ਸਰਨਾ,ਜੀ.ਕੇ ਸਪੱਸ਼ਟ ਕਰਨ ਕਿ ਹੁਣ ਸੁਖਬੀਰ ਬਾਦਲ ਹਾਰਣ ਤੋਂ ਬਾਅਦ ਉਹਨਾਂ ਨੂੰ ਪੰਥਕ ਲੱਗਣ ਲੱਗ ਪਿਆ ਹੈ? :ਦਵਿੰਦਰ ਸਿੰਘ ਸੋਢੀ

ਐੱਸ.ਏ.ਐੱਸ ਨਗਰ,21 ਮਈ:ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ)ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗਠਤ ਕੀਤੀ ਗਈ ਕਮੇਟੀ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਪਾਏ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕਮੇਟੀ ਵਿੱਚ ਪੰਥ ਵਿਰੋਧੀ ਸੁਖਬੀਰ ਬਾਦਲ ਨੂੰ ਪਾਇਆ ਜਾਣਾ ਬੇਹੱਦ ਮੰਦਭਾਗਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਿਛਲੇਂ ਲੰਮੇਂ ਸਮੇਂ ਤੋਂ ਪੰਥ ਅਤੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉਹ ਕਿਸੇ ਕੋਲ ਲੁਕਿਆ ਨਹੀਂ ਹੈ। ਸੋਢੀ ਨੇ ਕਮੇਟੀ ਵਿੱਚ ਸ਼ਾਮਿਲ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ,ਸ. ਸਿਮਰਨਜੀਤ ਸਿੰਘ ਮਾਨ ,ਬਾਬਾ ਨਿਹਾਲ ਸਿੰਘ , ਹਰਮੀਤ ਸਿੰਘ ਕਾਲਕਾ , ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ ਨੂੰ ਸਵਾਲ ਕੀਤਾ ਕਿ ਉਹ ਭੁਲ ਗਏ ਹਨ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਕਿਸ ਤਰੀਕੇ ਨਾਲ ਪੰਥ ਨੂੰ ਰੌਲ ਕੇ ਰੱਖ ਦਿੱਤਾ ਅਤੇ ਸਾਡੀਆ ਪੰਥਕ ਸੰਸਥਾਵਾਂ ਦੇ ਸਮਾਨ ਨੂੰ ਭਾਰੀ ਸੱਟ ਮਾਰੀ ਹੈ? ਸੋਢੀ ਨੇ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਕਮੇਟੀ ਦੇ ਸਾਰੇ ਮੈਂਬਰ ਸੁਖਬੀਰ ਬਾਦਲ ਦਾ ਇਸ ਕਮੇਟੀ ਵਿੱਚ ਨਾਮ ਪਾਏ ਜਾਣ ਦਾ ਵਿਰੋਧ ਕਰਦੇ ਪ੍ਰੰਤੂ ਅਜਿਹਾ ਨਾ ਕਰਕੇ ਕਮੇਟੀ ਦੇ ਮੈਂਬਰਾਂ ਨੇ ਪੰਥ ਵਿਰੋਧੀ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਲਾਹਾ ਪਹੁੰਚਾਉਣ ਦਾ ਕੰਮ ਕੀਤਾ ਹੈ।ਸੋਢੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪਹਿਲਾ ਹੀ ਸੁਖਬੀਰ ਸਿੰਘ ਬਾਦਲ ਨੂੰ ਇਸ ਕਮੇਟੀ ਤੋਂ ਕੱਢ ਦੇਣ ਲਈ ਕਹਿ ਚੁੱਕੇ ਹਨ। ਇਸ ਕਰਕੇ ਬਾਕੀ ਦੇ ਕਮੇਟੀ ਮੈਂਬਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੁਖਬੀਰ ਬਾਦਲ ਦਾ ਵਿਰੋਧ ਕਰਨ । ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਸੁਨਾਮ, ਬਰਗਾੜੀ ਬੇਦਅਬੀ ਕਾਂਡ,ਬਹਿਬਲ ਕਲਾਂ ਗੋਲੀਕਾਂਡ, ਲੁਧਿਆਣਾ ਲੁਹਾਰਾ ਨੂਰਮਹਿਲੀਆਂ ਕਾਂਡ ਅਤੇ ਡੇਰਾ ਸਿਰਸਾ ਅਤੇ ਜਸਪਾਲ ਸਿੰਘ ਚੌਰ ਸਿੱਧਵਾਂ ਕਾਂਡ ਵਾਪਰਿਆਂ ਸੀ ਜਿਸ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।ਇਸ ਤੋਂ ਇਲਾਵਾ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਵਿੱਚ ਬਾਦਲ ਪਰਿਵਾਰ ਦਾ ਹੀ ਹੱਥ ਸੀ। ਸੋਢੀ ਨੇ ਕਿਹਾ ਕਿ ਅੱਜ ਜਿਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 9 ਮੈਂਬਰੀ ਕਮੇਟੀ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਹ ਸੱਤਾ ਦੇ ਨਸ਼ੇ ਵਿੱਚ ਪੰਥਕ ਅਸੂਲ ਨੂੰ ਛਿੱਕੇ ਟੰਗ ਕੇ ਬੰਦੀ ਸਿੰਘਾਂ ਨੂੰ ਅਤਿਵਾਦੀ ਅਤੇ ਕਾਤਲ ਗਰਦਾਨਦਾ ਰਿਹਾ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸੱਤਾ ਵਿੱਚ ਹੁੰਦਿਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਯਤਨ ਨਹੀਂ ਕੀਤੇ ਗਏ। ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਹੁਣ ਜਦੋਂ ਬਾਦਲ ਦਲ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲਾਇਕ ਵੀ ਨਹੀਂ ਰਿਹਾ ਹੈ ਤਾਂ ਆਪਣਾ ਸਿਆਸੀ ਅਧਾਰ ਮੁੜ ਬਹਾਲ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਹਿੱਤ ਚੇਤੇ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ’ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਸੁਖਬੀਰ ਬਾਦਲ ਨੂੰ ਗਾਲਾਂ ਕੱਢਦੇ ਥੱਕਦੇ ਨਹੀਂ ਸਨ ਪਰ ਹੁਣ ਕਮੇਟੀ ਵਿੱਚ ਨਾਮ ਪੈਣ ਤੋਂ ਬਾਅਦ ਸੁਖਬੀਰ ਬਾਦਲ ਇਹਨਾਂ ਸਾਰਿਆਂ ਨੂੰ ਪੰਥਕ ਅਤੇ ਪੰਥ ਹਿਤੈਸ਼ੀ ਲੱਗਣ ਲੱਗ ਪਿਆ ਹੈ |
ਸੋਢੀ ਨੇ ਐਸ.ਜੀ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਹੈ ਕਿ ਜੇਕਰ ਉਹ ਸੱਚਮੁੱਚ ਪੰਥ ਹਿਤੈਸ਼ੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ ਤਾਂ ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਵਿਚੋਂ ਕੱਢ ਕੇ ਆਪਣਾ ਪੰਥਕ ਫ਼ਰਜ ਪੂਰਾ ਕਰਨ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਿਸ਼ਨ ਵਿੱਚ ਫ਼ਤਿਹ ਹਾਸਿਲ ਕੀਤੀ ਜਾ ਸਕੇ।

Today Now News

RELATED ARTICLES
- Advertisment -

POPULAR POSTS