17.1 C
Chandigarh

TODAY NOW NEWS

Friday, March 20, 2026
HomeBREAKING NEWSਨਗਰ ਕੌਂਸਲ ਮਾਲੇਰਕੋਟਲੇ ਦਾ 38.15 ਕਰੋੜ ਰੁਪਏ ਦਾ ਸਲਾਨਾਂ ਬਜਟ ਸਰਵਸੰਮਤੀ ਨਾਲ...

ਨਗਰ ਕੌਂਸਲ ਮਾਲੇਰਕੋਟਲੇ ਦਾ 38.15 ਕਰੋੜ ਰੁਪਏ ਦਾ ਸਲਾਨਾਂ ਬਜਟ ਸਰਵਸੰਮਤੀ ਨਾਲ ਪਾਸ

ਮਾਲੇਰਕੋਟਲਾ, 21 ਮਈ ਨਗਰ ਕੌਂਸਲ ਮਾਲੇਰਕੋਟਲਾ ਦਾ ਸਾਲ 2022-23 ਵਾਲਾ ਸਲਾਨਾਂ ਬਜਟ ਅੱਜ ਕੌਂਸਲ ਮੈਂਬਰਾ ਦੀ ਹੋਈ ਮੀਟਿੰਗ ‘ਚ ਸਰਵਸੰਮਤੀ ਨਾਲ ਪਾਸ ਹੋ ਗਿਆ ਹੈ। ਬਾਅਦ ਦੁਪਹਿਰ ਤਿੰਨ ਵਜੇ ਨਗਰ ਕੋਂਸਲ ਦੇ ਮੀਟਿੰਗ ਹਾਲ ‘ਚ ਕੌਂਸਲ ਪ੍ਰਧਾਨ ਬੀਬੀ ਨਸਰੀਨ ਅਸ਼ਰਫ ਅਬਦੁੱਲਾ ਦੀ ਪ੍ਰਧਾਨਗੀ ਹੇਠ ਕੌਂਸਲ ਮੈਂਬਰਾਂ ਦੀ ਬੁਲਾਈ ਗਈ ਮੀਟਿੰਗ ‘ਚ ਕੌਂਸਲ ਮੈਬਰਾਂ ਤੋਂ ਇਲਾਵਾ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਅਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੀ ਸ਼ਾਮਲ ਹੋਏ।ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਵੱਲੋਂ ਨਗਰ ਕੌਂਸਲ ਦੇ ਖਰਚਿਆਂ ਤੋਂ ਇਲਾਵਾ ਸ਼ਹਿਰ ਦੇ ਸਰਵਪੱਖੀ ਵਿਕਾਸ ਕੰਮਾਂ ਦੀ ਪੂਰਤੀ ਲਈ 38.15 ਕਰੋੜ ਰੁਪਏ ਦਾ ਬਜ਼ਟ ਪੇਸ਼ ਕੀਤਾ ਗਿਆ। ਜਿਸਨੂੰ ਹਾਜ਼ਰ ਸਮੂਹ ਮੈਂਬਰਾਨ ਨੇ ਸਰਵਸੰਮਤੀ ਨਾਲ ਪਾਸ ਕਰ ਦਿੱਤਾ।ਇਸ ਬਜ਼ਟ ‘ਚ ਸ਼ਹਿਰ ਵਾਸੀਆਂ ਨੂੰ ਇਤਿਹਾਸਕ ਸਹੂਲਤਾਂ ਦੇਣ ਲਈ ਜਿਥੇ ਵਿਕਾਸ ਦੇ ਕਈ ਅਹਿਮ ਪ੍ਰੋਜੈਕਟ ਉਲੀਕੇ ਗਏ ਹਨ ਉਥੇ ਲੰਬੇਂ ਸਮੇਂ ਤੋਂ ਕਈ ਤਰ੍ਹਾਂ ਦੀਆਂ ਸਮੱਸਿਆਵਾ ਨਾਲ ਦੋ ਚਾਰ ਹੋ ਰਹੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਯੋਜਨਾਂ ਬਣਾਈ ਗਈ ਹੈ।ਮੀਟਿੰਗ ਉਪਰੰਤ ਕੌਂਸਲ ਪ੍ਰਧਾਨ ਨਸ਼ਰੀਨ ਅਸ਼ਰਫ ਅਤੇ ਵਿਧਾਇਕ ਡਾ.ਜਮੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਹਿਰ ਦੇ ਵਿਕਾਸ ਕੰਮਾਂ ‘ਚ ਤੇਜ਼ੀ ਲਿਆਉਣ ਅਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਉਲੀਕੇ ਗਏ ਪ੍ਰੋਗਰਾਮ ਤਹਿਤ ਸਥਾਨਕ ਬਸ ਸਟੈਂਡ ਨੂੰ ਜਿਥੇ ਸ਼ਹਿਰ ਤੋਂ ਬਾਹਰ ਲੈ ਕੇ ਜਾਣ ਦੀ ਯੋਜਨਾਂ ਬਣਾਈ ਗਈ ਹੈ ਉਥੇ ਬਸ ਸਟੈਂਡ ਦੇ ਨਾਲ ਲੱਗਦੀ ਜ਼ਮੀਨ ‘ਤੇ ਸ਼ਹਿਰ ਦੀ ਸੁੰਦਰਤਾ ਨੂੰ ਧਿਆਨ ‘ਚ ਰੱਖਦੇ ਹੋਏ ਪਾਰਕ, ਓਪਨ ਥੇਟਰ, ਜਿੰਮ ਅਤੇ ਵਾਹਨਾਂ ਲਈ ਪਾਰਕਿੰਗ ਬਣਾਏ ਜਾਣ ਦੀ ਯੋਜਨਾਂ ਤਿਆਰ ਕੀਤੀ ਗਈ ਹੈ।ਇਨ੍ਹਾਂ ਦੀ ਉਸਾਰੀ ਨਾਲ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਅਤੇ ਪਾਰਕਿੰਗ ਵਰਗੀਆਂ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ।ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਬਣਾਕੇ ਵਿਕਾਸ ਦੇ ਕੰਮਾਂ ‘ਚ ਤੇਜ਼ੀ ਲਿਆਉਣ ਦੀਆਂ ਉਲੀਕੀਆਂ ਯੋਜਨਾਵਾਂ ਬਾਰੇ ਵਿਸਥਾਰ ‘ਚ ਖੁਲਾਸਾ ਕਰਦਿਆਂ ਵਿਧਾਇਕ ਡਾ.ਜਮੀਲ ਅਤੇ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਸੀ.ਐਲ.ਯੂ. ਦੀ ਪ੍ਰਕਿਰਿਆ ਨੂੰ ਅਸਾਨ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਬਣੀਆਂ ਸੜਕਾਂ ਨੂੰ ਕਮਰਸ਼ੀਅਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਸ ਨਾਲ ਸ਼ਹਿਰ ਵਾਸੀਆਂ ਨੂੰ ਨਕਸ਼ੇ ਪਾਸ ਕਰਾਉਣ ‘ਚ ਅਸਾਨੀ ਹੋਵੇਗੀ।ਉਨ੍ਹਾਂ ਦੱਸਿਆ ਕਿ ਪਹਿਲਾਂ ਸ਼ਹਿਰ ਵਾਸੀਆਂ ਨੂੰ ਪੁੱਡਾ ਤੋਂ ਲੈਂਡ ਚੇਂਜ਼ ਯੂਜ਼ ਸਰਟੀਫਿਕੇਟ ਲੈਣ ਲਈ ਸੰਗਰੂਰ-ਪਟਿਆਲਾ ਜਾਣਾ ਪੈਂਦਾ ਸੀ ਅਤੇ ਪੰਜ ਹਜ਼ਾਰ ਰੁਪਏ ਦੀ ਫੀਸ ਭਰਣੀ ਪੈਂਦੀ ਸੀ ਪਰੰਤੂ ਹੁਣ ਸ਼ਹਿਰ ਵਾਸੀ ਮਾਲੇਰਕੋਟਲਾ ਨਗਰ ਕੌਂਸਲ ਵਿਖੇ ਹੀ 2500 ਰੁਪਏ ਫੀਸ ਭਰ ਕੇ ਇਹ ਸਰਟੀਫਿਕੇਟ ਲੈ ਸਕਣਗੇ।ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਨੂੰ ਕੂੜਾ ਮੁਕਤ ਸ਼ਹਿਰ ਬਣਾਉਣ ਲਈ ਨਵੀਂ ਤਕਨੀਕ ਦੀ ਇੱਕ ਯੋਜਨਾਂ ਬਣਾਈ ਗਈ ਹੈ।ਜਿਸ ‘ਤੇ 2 ਕਰੋੜ 50 ਲੱਖ ਰੁਪਏ ਖਰਚਾ ਹੋਵੇਗਾ।ਜਿਸ ਦੇ ਤਹਿਤ ਕੂੜੇ ਦੇ ਡੰਪ ਬਣਾਉਣ ਦੀ ਲੋੜ ਨਹੀਂ ਪਵੇਗੀ।ਇਸ ਯੋਜਨਾਂ ਤਹਿਤ ਸੁੱਕੇ ਤੇ ਗਿੱਲੇ ਕੁੜੇ ਨੂੰ ਵੱਖ-ਵੱਖ ਕਰਕੇ ਨਾਲੋ-ਨਾਲ ਖਤਮ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਯੋਜਨਾਂ ਤਹਿਤ ਸ਼ਹਿਰ ਦੇ ਹਰੇਕ ਖੇਤਰ ‘ਚੋਂ ਕੁੜਾ ਚੁੱਕਣ ਲਈ ਨਵੇਂ ਟਿੱਪਰ ਖ੍ਰੀਦੇ ਜਾਣਗੇ।ਇਸ ਬਜ਼ਟ ਨੂੰ ਸ਼ਹਿਰ ਦੀ ਤਰੱਕੀ ਦਾ ਬਜ਼ਟ ਦੱਸਦੇ ਹੋਏ ਵਿਧਾਇਕ ਡਾ.ਜਮੀਲ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਸੱਟਾ ਚੌਂਕ ਤੋਂ ਕੇਲੋ ਗੇਟ ਹੁੰਦੇ ਹੋਏ ਨਹਿਰੂ ਮਾਰਕੀਟ ਤੱਕ ਅਤੇ ਸ਼ਹਿਰ ਦੇ ਹੋਰ ਅੰਦਰੂਨੀ ਖੇਤਰ ਵਾਲੀਆਂ ਸਾਰੀਆਂ ਸੜਕਾਂ ਨੂੰ ਜਲਦੀ ਹੀ ਨਵਾਂ ਬਣਾਇਆ ਜਾਵੇਗਾ।ਪ੍ਰਧਾਨ ਨਸ਼ਰੀਨ ਅਸ਼ਰਫ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਸਬੰਧੀ ਕਈ ਹੋਰ ਵੀ ਇਤਿਹਾਸਕ ਵਿਕਾਸਮਈ ਪ੍ਰਪੋਜਲਾਂ ਤਿਆਰ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨੂੰ ਨਗਰ ਕੌਂਸਲ ਦੀ ਅਗਲੀ ਹੋਣ ਵਾਲੀ ਮੀਟਿੰਗ ‘ਚ ਵਿਸਥਾਰ ਸਹਿਤ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਦੇ ਈ.ਓ. ਵਿਕਾਸ ਉਪੱਲ, ਬੀਬੀ ਫਰਿਆਲ ਰਹਿਮਾਨ, ਪ੍ਰਧਾਨ ਅਸ਼ਰਫ ਅਬਦੁੱਲਾ, ਚੌਧਰੀ ਸ਼ਮਸ਼ੂਦੀਨ,ਕੌਸਲਰ ਮੁਹੰਮਦ ਨਜੀਰ ਆਪ ਦੇ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਅਬਦੁੱਲ ਲਤੀਫ ਪੱਪੂ, ਇਕਬਾਲ ਫੌਜੀ, ਪ੍ਰਧਾਨ ਸ਼ਕੂਰ ਕਿਲਾ, ਇਸ਼ਹਾਕ ਸ਼ਾਕਾ, ਮੁਹੰਮਦ ਸ਼ਕੀਲ ਨੰਦਨ ਭੁਮਸੀ, ਪ੍ਰਧਾਨ ਮੁਹੰਮਦ ਇਮਤਿਆਜ਼ ਬਾਬੂ, ਮੁਹੰਮਦ ਨਦੀਮ ਘੁੱਦੂ, ਨਰੇਸ਼ ਕੁਮਾਰ ਕਾਲਾ ਨਾਰੀਕੇ, ਗੁਰਬਖਸ਼ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS