16 C
Chandigarh

TODAY NOW NEWS

Friday, March 20, 2026
HomeBREAKING NEWSਨਸ਼ੇ ‘ਚ ਧੁੱਤ SMO ਨੇ ਮਾਰੀ ਮੋਟਰਸਾਈਕਲ ‘ਚ ਸਫ਼ਾਰੀ, 12 ਫੁੱਟ ਹਵਾ...

ਨਸ਼ੇ ‘ਚ ਧੁੱਤ SMO ਨੇ ਮਾਰੀ ਮੋਟਰਸਾਈਕਲ ‘ਚ ਸਫ਼ਾਰੀ, 12 ਫੁੱਟ ਹਵਾ ‘ਚ ਉੱਡਕੇ ਥੱਲੇ ਡਿੱਗੀ ਕੁੜੀ ਹੋਈ ਮੌਤ

ਮੋਗਾ: ਕੋਟ ਈਸੇ ਖਾਂ ਕਮਿਊਨਿਟੀ ਹੈਲਥ ਸੈਂਟਰ ਦੇ ਐਸ.ਐਮ.ਓ ਵੱਲੋਂ ਪਿੰਡ ਢੋਲੇਵਾਲ ਤੋਂ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਪਸ ਆ ਰਹੇ ਇੱਕ ਮਜ਼ਦੂਰ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ।ਹਾਦਸੇ ‘ਚ ਮੋਟਰਸਾਈਕਲ ਦੇ ਪਿੱਛੇ ਬੈਠੀ 18 ਸਾਲਾ ਲੜਕੀ ਕਰੀਬ 10-12 ਫੁੱਟ ਉੱਚੀ ਛਾਲ ਮਾਰ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਸੜਕ ‘ਤੇ ਡਿੱਗ ਗਈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਬਾਈਕ ਸਵਾਰ, ਉਸ ਦੀ ਪਤਨੀ ਅਤੇ ਇਕ ਹੋਰ ਬੇਟੀ ਗੰਭੀਰ ਜ਼ਖਮੀ ਹੋ ਗਏ।ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਐਸ.ਐਮ.ਓ ਹਾਦਸੇ ਸਮੇਂ ਪੂਰੀ ਤਰ੍ਹਾਂ ਨਸ਼ੇ ਵਿੱਚ ਸਨ। ਮੌਕੇ ‘ਤੇ ਪਹੁੰਚੀ ਪੁਲਸ ਥਾਣਾ ਧਰਮਕੋਟ ਨੇ ਡਾਕਟਰ ਬਾਲੀ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ।ਇਸ ਦੇ ਨਾਲ ਹੀ ਕੁੜੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜ਼ਖਮੀਆਂ ਨੂੰ ਮਥੁਰਾਦਾਸ ਸਿਵਲ ਹਸਪਤਾਲ ਪਹੁੰਚਾਇਆ ਗਿਆ। ਲਖਬੀਰ ਦੀ ਪਤਨੀ ਪ੍ਰੀਤ ਕੌਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

Today Now News

RELATED ARTICLES
- Advertisment -

POPULAR POSTS