ਕੈਲਗਰੀ, 19 ਮਈ : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਪ੍ਰੀਮੀਅਰ ਕੈਨੀ ਨੇ ਲੋਕਾਂ ਦਾ ਪੱਖ ਆਪਣੇ ਹੱਕ ਵਿਚ ਜਾਨਣ ਵਾਸਤੇ ਵੋਟਾਂ ਪਵਾਈਆ ਸਨ | ਜਿਨਾਂ ਵਿਚ ਕੈਨੀ ਨੂੰ ਨੇਤਾ ਵਜੋਂ ਮਨਜੂਰੀ ਦਿੰਦੇ ਹੋਏ 51.4 ਪ੍ਰਤੀਸ਼ਤ ਨੇ ਹਾਂ ਕਿਹਾ ਜਦੋ ਕਿ 48.6 ਪ੍ਰਤੀਸ਼ਤ ਨੇ ਨਾਹ ਪੱਖੀ ਜਵਾਬ ਦਿੱਤਾ | ਇਸ ਪ੍ਰਕਿਰਿਆ ਵਾਸਤੇ ਕੁੱਲ ਮਿਲਾ ਕੇ 34298 ਵੋਟਾਂ ਪਾਈਆਂ ਹਨ | ਬੇਸ਼ੱਕ ਕੈਨੀ ਨੇ ਨੇਤਾ ਦੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ ਪਰ ਉਸਦੀ ਲੀਡਰਸ਼ਿਪ ਅਜੇ ਵੀ ਉਸਦੀ ਪਾਰਟੀ ਦੇ ਅੱਧੇ ਤੋਂ ਵੱਧ ਮੈਂਬਰਾਂ ਦੀ ਪ੍ਰਵਾਨਗੀ ਨੂੰ ਬਰਕਰਾਰ ਰੱਖਦੀ ਹੈ |





