ਖੰਨਾ, 18 ਮਈ (ਪਰਮਜੀਤ ਸਿੰਘ ਧੀਮਾਨ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ 31 ਮਾਰਚ 2022 ਤੱਕ ਦੀਆਂ ਪੈਡਿੰਗ ਤਨਖਾਹਾਂ ਪ੍ਰਬੰਧਕ ਕਮੇਟੀ ਵੱਲੋਂ ਰੀਲੀਜ਼ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੁਖਮਿੰਦਰ ਸਿੰਘ ਦੀ ਅਗਵਾਈ ਹੇਠਾਂ ਪ੍ਰਿੰਸੀਪਲ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਕੋਟਾਂ ਕਾਲਜ ਦੇ ਸਟਾਫ਼ ਦੀਆਂ ਪੈਡਿੰਗ ਤਨਖਾਹਾਂ ਦਾ ਇਕ ਚੈਕ ਦੋ ਕਰੋੜ ਉਨਾਸੀ ਲੱਖ ਤਹੇਤਰ ਹਜ਼ਾਰ ਦੇ ਕੇ ਤਨਖਾਹਾਂ ਅਪਡੇਟ ਕੀਤੀਆਂ ਗਈਆਂ। ਕਾਲਜ ਤੇ ਸਕੂਲ ਲੋਕਲ ਕਮੇਟੀ, ਪਿ੍ਰੰਸੀਪਲ ਤੇ ਸਮੂਹ ਸਟਾਫ਼ ਨੇ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਉਪਰਾਲਿਆਂ ਲਈ ਧੰਨਵਾਦ ਕੀਤਾ। ਇਸ ਮੌਕੇ ਪਿ੍ਰੰਸੀਪਲ ਡਾ. ਧਾਲੀਵਾਲ ਨੇ ਮੂੰਹ ਮਿੱਠਾ ਕਰਵਾਉਂਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।





