17.1 C
Chandigarh

TODAY NOW NEWS

Friday, March 20, 2026
HomeBREAKING NEWSਆਲ ਇੰਡੀਆ ਸੰਯੁਕਤ ਕਿਸਾਨ ਸਭਾ ਨੇ ਅਹਿਮ ਮੁੱਦੇ ਵਿਚਾਰੇ

ਆਲ ਇੰਡੀਆ ਸੰਯੁਕਤ ਕਿਸਾਨ ਸਭਾ ਨੇ ਅਹਿਮ ਮੁੱਦੇ ਵਿਚਾਰੇ

ਖੰਨਾ, 18 ਮਈ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਸੰਯੁਕਤ ਕਿਸਾਨ ਸਭਾ ਝੋਨੇ ’ਤੇ ਅਧਾਰਿਤ ਖੇਤੀ ਮਾਡਲ ਦੇ ਹੱਕ ਵਿਚ ਨਹੀਂ ਅਤੇ ਨਾ ਹੀ ਨਾੜ ਨੂੰ ਅੱਗ ਲਾਉਣ ਦੇ ਹੱਕ ਵਿਚ ਹੈ, ਅਸੀਂ ਪੰਜਾਬ ਸਿਰ ਸਟੇਟ ਵੱਲੋਂ ਆਪਣੀ ਅਨਾਜ ਦੀ ਪੂਰਤੀ ਲਈ ਪੰਜਾਬ ਦੇ ਗਲੇ ਪਾਏ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲਣ ਦੀ ਮੰਗ ਕਰਦੇ ਹਾਂ। ਉਨ੍ਹਾਂ ਫਸਲੀ ਵਿਭਿੰਨਤਾ ਲਿਆਉਣ ਲਈ ਸਾਰੀਆਂ ਫਸਲਾਂ ਲਈ ਸਾਰਾ ਸਾਲ ਨਹਿਰੀ ਪਾਣੀ, ਐਮਐਸਪੀ ਤੇ ਖ੍ਰੀਦ ਗਰੰਟੀ ਤੇ ਕੌਮਾਂਤਰੀ ਵਪਾਰ ਲਈ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਲਗਾਤਾਰ ਨਾ ਮਿਲਣ ਕਾਰਨ ਬਾਗ ਪੁੱਟਣ ਲਈ ਮਜ਼ਬੂਰ ਹਨ, ਦਰਿਆਵਾਂ ਦੀ ਧਰਤੀ ਪੰਜਾਬ ਅੰਦਰ ਨਹਿਰੀ ਪਾਣੀ ਸਾਰਾ ਸਾਲ ਕਿਉਂ ਮੁਹੱਈਆ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੋਟਰਾਂ ਲਈ 18 ਜੂਨ ਤੋਂ ਬਿਜਲੀ ਦੇਣ ਦਾ ਐਲਾਨ ਕੀਤਾ ਹੈ ਇਸਦਾ ਮਤਲਬ ਸਰਕਾਰ ਵੀ ਝੋਨਾ ਹੀ ਚਾਹੁੰਦੀ ਹੈ। ਇਸੇ ਲਈ ਬਾਕੀ ਫਸਲਾਂ ਨੂੰ ਪਾਣੀ ਨਾ ਦੇਣ ਦਾ ਮਤਲਬ ਇਹੀ ਹੈ ਸ਼ਾਇਦ। ਗਰਮੀਆਂ ਦੀਆਂ ਸਬਜ਼ੀਆਂ ਮੱਕੀ, ਮੂੰਗੀ, ਹਰੇ ਚਾਰੇ ਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਸਾਬ ਕਿਸ ਤਰ੍ਹਾਂ ਦੇ ਕਿਸਾਨ ਦੇ ਪੁੱਤ ਹੋ ਜਿਨ੍ਹਾਂ ਨੂੰ ਏਨਾ ਵੀ ਗਿਆਨ ਨਹੀਂ। ਉਨ੍ਹਾਂ ਪੰਜਾਬ ਦੀ ਕਿਸਾਨੀ, ਜਵਾਨੀ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮਿਲਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।

Today Now News

RELATED ARTICLES
- Advertisment -

POPULAR POSTS