
ਸੰਗਰੂਰ 16 ਮਈ – ਸੰਗਰੂਰ ਦੇ ਕੈਮਿਸਟ ਰਾਜੀਵ ਜੈਨ ਨੂੰ ਆਲ ਇੰਡੀਆ ਆਰਗੈਨਾਈਜੇਸ਼ਨ ਆਫ਼ ਕੈਮਿਸਟ ਅਤੇ ਡਰੱਗਿਸਟ ਦੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਹ ਫ਼ੈਸਲਾ ਸੰਸਥਾ ਦੀ ਜੈਪੁਰ ਵਿਖੇ ਹੋਈ ਬੈਠਕ ਵਿਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਜੈਨ ਲੰਮੇ ਸਮੇਂ ਤੋਂ ਸੰਸਥਾ ਦੇ ਜ਼ਿਲ੍ਹਾ ਜਨਰਲ ਸੈਕਟਰੀ ਵਜੋਂ ਸੇਵਾ ਨਿਭਾ ਰਹੇ ਹਨ।




