ਸੰਗਰੂਰ, 14 ਮਈ -ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਆਪਣੇ ਪਿਤਾ ਮਾਸਟਰ ਮਹਿੰਦਰ ਸਿੰਘ ਨੂੰ ਉਨ੍ਹਾਂ ਦੀ 11ਵੀਂ ਬਰਸੀ ਮੌਕੇ ਯਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਉਸ ਜ਼ਮਾਨੇ ‘ਚ ਇਲਾਕੇ ‘ਚ ਸਭ ਤੋਂ ਵਧ ਪੜ੍ਹੇ ਲਿਖੇ ਵਿਅਕਤੀ ਸਨ। ਉਨ੍ਹਾਂ ਬਤੌਰ ਸਾਇੰਸ ਅਧਿਆਪਕ ਅਤੇ ਬਤੌਰ ਗਣਿਤ ਅਧਿਆਪਕ ਵੱਖ-ਵੱਖ ਸਕੂਲਾਂ ‘ਚ ਸੇਵਾਵਾਂ ਨਿਭਾਈਆਂ ਸਨ।




