17.1 C
Chandigarh

TODAY NOW NEWS

Friday, March 20, 2026
HomeBREAKING NEWSਮਿਸੀਸਿੱਪੀ ਦਰਿਆ ਵਿਚ ਡੁੱਬੇ 3 ਬੱਚਿਆਂ ਵਿਚੋਂ 2 ਦੀਆਂ ਲਾਸ਼ਾਂ ਬਰਾਮਦ *...

ਮਿਸੀਸਿੱਪੀ ਦਰਿਆ ਵਿਚ ਡੁੱਬੇ 3 ਬੱਚਿਆਂ ਵਿਚੋਂ 2 ਦੀਆਂ ਲਾਸ਼ਾਂ ਬਰਾਮਦ * ਤੀਸਰੇ ਬੱਚੇ ਦੀ ਤਲਾਸ਼ ਜਾਰੀ

ਸੈਕਰਾਮੈਂਟੋ 7 ਮਈ (ਹੁਸਨ ਲੜੋਆ ਬੰਗਾ)-ਮਿਸੀਸਿੱਪੀ ਦਰਿਆ ਵਿਚ ਡੁੱਬੇ 3 ਬੱਚਿਆਂ ਵਿਚੋਂ 2 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦ ਕਿ ਤੀਸਰੇ ਬੱਚੇ ਦੀ ਭਾਲ ਜਾਰੀ ਹੈ। ਨਿਊ ਓਰਲੀਨਜ਼ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ। ਮੇਅਰ ਲਾਟੋਇਆ ਕੈਂਟਰੈਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਲੰਘੀ ਰਾਤ 14 ਸਾਲਾ ਬਰੈਂਡੀ ਵਿਲਸਨ ਨਾਮੀ ਲੜਕੀ ਦੀ ਲਾਸ਼ ਦਰਿਆ ਵਿਚੋਂ ਲੱਭ ਲਈ ਗਈ ਹੈ। ਪਿਛਲੇ ਮਹੀਨੇ ਦੇ ਅੰਤ ਵਿਚ ਨਿਊ ਓਰਲੀਨਜ਼ ਵਿਚ ਕਰੈਸੈਂਟ ਸ਼ਹਿਰ ਨਾਲ ਜੁੜਦੇ ਪੁਲ ਨੇੜੇ ਵਿਲਸਨ ਤੋਂ ਇਲਾਵਾ 15 ਸਾਲਾ ਕੈਵਿਨ ਪੂਲ ਜੁਨੀਅਰ ਤੇ 8 ਸਾਲਾ ਇਕ ਹੋਰ ਬੱਚੇ ਨੂੰ ਵੇਖਿਆ ਗਿਆ ਸੀ। ਬਾਅਦ ਵਿਚ ਕੈਵਿਨ ਦੀ ਦਰਿਆ ਵਿਚੋਂ ਲਾਸ਼ ਬਰਾਮਦ ਕਰ ਲਈ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਤਿੰਨੇ ਬੱਚੇ ਦਰਿਆ ਨੇੜੇ ਖੇਡ ਰਹੇ ਸਨ ਕਿ ਉਨਾਂ ਵਿਚੋਂ ਇਕ ਲੜਕੀ ਦਰਿਆ ਵਿਚ ਡਿੱਗ ਗਈ ਜਿਸ ਨੂੰ ਬਚਾਉਣ ਲਈ ਦੂਸਰੇ ਬੱਚੇ ਵੀ ਦਰਿਆ ਵਿਚ ਚਲੇ ਗਏ। ਮੇਅਰ ਕੈਂਟਰੈਲ ਨੇ ਕਿਹਾ ਹੈ ਕਿ ਉਹ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਨ ਤੇ ਮੈ ਸਬੰਧਿਤ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਪੀੜਤ ਪਰਿਵਾਰਾਂ ਨਾਲ ਨਿਰੰਤਰ ਤਾਲਮੇਲ ਰਖਣ ਤੇ ਉਨਾ ਦੇ ਦੁੱਖ ਨੂੰ ਘੱਟ ਕਰਨ ਵਿਚ ਮੱਦਦ ਕਰਨ।

Today Now News

RELATED ARTICLES
- Advertisment -

POPULAR POSTS