16.8 C
Chandigarh

TODAY NOW NEWS

Friday, March 20, 2026
HomeBREAKING NEWSਸ਼੍ਰੀ ਸਾਂਈ ਸ਼ਕਤੀ ਪੀਠ ਟਰੱਸਟ ਨੇ ਕਮਲਜੀਤ ਕਮਲ ਨੂੰ ਕੀਤਾ ਸਨਮਾਨਿਤ

ਸ਼੍ਰੀ ਸਾਂਈ ਸ਼ਕਤੀ ਪੀਠ ਟਰੱਸਟ ਨੇ ਕਮਲਜੀਤ ਕਮਲ ਨੂੰ ਕੀਤਾ ਸਨਮਾਨਿਤ

ਖੰਨਾ, (ਪਰਮਜੀਤ ਸਿੰਘ ਧੀਮਾਨ) : ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਨੂੰ ਸ਼੍ਰੀ ਸਾਂਈ ਸ਼ਕਤੀ ਪੀਠ ਟਰੱਸਟ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਖਾਲਿਸਤਾਨ ਅਤੇ ਅੱਤਵਾਦ ਵਿਰੁੱਧ ਨਿਡਰਤਾ ਤੇ ਦਲੇਰੀ ਨਾਲ ਬੇਖੌਫ ਹੋ ਕੇ ਲੜਾਈ ਲੜਣ, ਸਨਾਤਨ ਧਰਮ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਪਾਉਣ ਅਤੇ ਸਮਾਜਸੇਵੀ ਕਾਰਜਾਂ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਕਮਲ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਗਾਉਣ ਵਾਲੀਆਂ ਤਾਕਤਾਂ ਵਿਰੁੱਧ ਉਨ੍ਹਾਂ ਵਲੋਂ ਸ਼ੁਰੂ ਕੀਤੀ ਜੰਗ ਜਾਰੀ ਰਹੇਗੀ ਤੇ ਪੰਜਾਬ ਵਿਚ ਕਿਸੇ ਵੀ ਕੀਮਤ ’ਤੇ ਖਾਲਿਸਤਾਨ ਤੇ ਅੱਤਵਾਦੀ ਤਾਕਤਾਂ ਨੂੰ ਪੈਰ ਨਹੀਂ ਪਸਾਰਨ ਦਿੱਤੇ ਜਾਣਗੇ। ਹਿੰਦੂ ਸਿੱਖ ਏਕਤਾ ਨੂੰ ਤੋੜਣ ਦੀ ਮਨਸਾ ਰੱਖਣ ਵਾਲਿਆਂ ਨੂੰ, ਕਦੇ ਉਨ੍ਹਾਂ ਦੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਮਾਜਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਭਵਿੱਖ ਵਿਚ ਵੀ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਏ ਜਾਣਗੇ। ਇਸ ਮੌਕੇ ਸ਼੍ਰੀ ਸਾਂਈ ਸ਼ਕਤੀ ਪੀਠ ਟਰੱਸਟ ਦੇ ਪ੍ਰਧਾਨ ਰਾਜੇਸ਼ ਵਾਲੀਆ, ਵਾਸੂਦੇਵ ਬੱਤਰਾ, ਵਿਪਨ ਕਪੂਰ ਗਾਂਧੀ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS