17.4 C
Chandigarh

TODAY NOW NEWS

Friday, March 20, 2026
HomeBREAKING NEWSਲੋਨ ਮਹਿੰਗਾ ਪਰ ਐੱਫਡੀ ’ਤੇ ਮਿਲੇਗਾ ਜ਼ਿਆਦਾ ਵਿਆਜ : RBI

ਲੋਨ ਮਹਿੰਗਾ ਪਰ ਐੱਫਡੀ ’ਤੇ ਮਿਲੇਗਾ ਜ਼ਿਆਦਾ ਵਿਆਜ : RBI

ਨਵੀਂ ਦਿੱਲੀ : ਬੈਂਕ ਦਰਾਂ ’ਚ ਵਾਧੇ ਦੇ ਆਰਬੀਆਈ ਦੇ ਫੈਸਲੇ ਨਾਲ ਮਕਾਨ ਤੇ ਆਟੋ ਖਰੀਦਣਾ ਭਾਵੇਂ ਮਹਿੰਗਾ ਹੋ ਜਾਵੇਗਾ, ਪਰ ਬੈਂਕਾਂ ਦੀ ਜਮ੍ਹਾ ਰਾਸ਼ੀ ’ਤੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਿਆਜ ਮਿਲੇਗਾ। ਖਾਸ ਤੌਰ ’ਤੇ ਫਿਕਸਡ ਡਿਪੋਜ਼ਿਟ (ਐੱਫਡੀ) ’ਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਿਆਜ ਮਿਲਣਗੇ। ਵਿੱਤੀ ਸੈਕਟਰ ਦੇ ਮਾਹਿਰਾਂ ਦੇ ਮੁਤਾਬਿਕ, ਲੋਨ ਦੀਆਂ ਵਿਆਜ ਦਰਾਂ ਵਧਣ ’ਤੇ ਬੈਂਕ ਗਾਹਕਾਂ ਨੂੰ ਲੰਬੇ ਸਮੇਂ ਲਈ ਜਮ੍ਹਾ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲੇ ਐੱਫਡੀ ’ਤੇ 2.75 ਫੀਸਦੀ ਤੋਂ ਲੈ ਕੇ 5.9 ਫੀਸਦੀ ਤਕ ਵੱਖ ਵੱਖ ਬੈਂਕਾਂ ’ਚ ਵਿਆਜ ਮਿਲਦਾ ਹੈ। ਇਹ ਐੱਫਡੀ ਦੀ ਮਿਆਦ ’ਤੇ ਨਿਰਭਰ ਕਰਦਾ ਹੈ। ਬੈਂਕ ਮਾਹਿਰਾਂ ਦੇ ਮੁਤਾਬਕ, ਹੁਣ ਐੱਫਡੀ ’ਤੇ ਨਿਸ਼ਚਿਤ ਰੂਪ ਨਾਲ ਮੌਜੂਦਾ ਦਰ ਤੋਂ ਜ਼ਿਆਦਾ ਵਿਆਜ ਮਿਲੇਗਾ। ਹਾਲਾਂਕਿ ਲੋਨ ਮਹਿੰਗਾ ਹੋਵੇਗਾ। ਨਰੇਡਕੋ ਦੇ ਪ੍ਰੈਜ਼ੀਡੈਂਟ ਰਾਜਨ ਬਨਡੇਲਕਰ ਨੇ ਕਿਹਾ ਕਿ ਆਰਬੀਆਈ ਦੇ ਫੈਸਲੇ ਨਾਲ ਰਿਹਾਇਸ਼ੀ ਯੂਨਿਟ ਦੀ ਵਿਕਰੀ ’ਤੇ ਸ਼ਾਰਟ ਟਰਮ ’ਚ ਅਸਰ ਹੋਵੇਗਾ ਕਿਉਂਕਿ ਇਸ ਨਾਲ ਹੋਮ ਲੋਨ ਮਹਿੰਗਾ ਹੋ ਜਾਵੇਗਾ ਤੇ ਲੋਨ ਦੀਆਂ ਵਿਆਜ ਦਰਾਂ ਜ਼ਿਆਦਾ ਹੋਣ ਨਾਲ ਡੈਵਲਪਰਸ ਵੀ ਮਕਾਨ ਦੀ ਕੀਮਤ ਵਧਾ ਦੇਣਗੇ। ਕੱਚੇ ਮਾਲ ਦੀ ਕੀਮਤ ਵਧਣ ਨਾਲ ਪਹਿਲਾਂ ਤੋ ਹੀ ਕੀਮਤ ’ਚ ਤੇਜ਼ੀ ਹੋਣ ਲੱਗੀ ਸੀ। ਹਾਊਸਿੰਗ ਡਾਟ ਕਾਮ ਦੇ ਗਰੁੱਪ ਸੀਐੱਫਓ ਵਿਕਾਸ ਵਧਾਵਨ ਨੇ ਕਿਹਾਕਿ ਪ੍ਰਾਪਰਟੀ ਦੀ ਕੀਮਤ ’ਚ ਵਾਧਾ ਹੋਵੇਗਾ, ਪਰ ਇਸ ਨਾਲ ਵਿਕਰੀ ’ਤੇ ਖਾਸ ਅਸਰ ਨਹੀਂ ਹੋਵੇਗਾ। ਐਂਡ੍ਰੋਮੇਡਾ ਤੇ ਅਪਣਾ ਪੈਸਾ ਦੇ ਸੀਈਓ ਵੀ ਸਵਾਮੀਨਾਥਨ ਨੇਕਿਹਾ ਕਿ ਕਈ ਬੈਂਕ ਪਹਿਲਾਂ ਤੋ ਹੀ ਲੋਨ ਦੀਆਂ ਵਿਆਜ ਦਰਾਂ ’ਚ ਵਾਧਾ ਸ਼ੁਰੂ ਕਰ ਦਿੱਤਾ ਸੀ। ਆਟੋ ਸੈਕਟਰ ਦੇ ਮਾਹਿਰਾਂ ਨੇ ਕਿਹਾ ਕਿ ਲਾਗਤ ਵਧਣ ਨਾਲ ਕਾਰ ਕੰਪਨੀਆਂ ਆਪਣੀ ਕੀਮਤ ’ਚ ਪਹਿਲਾਂ ਹੀ ਵਾਧਾ ਕਰ ਰਹੀਆਂ ਹਨ ਤੇ ਹੁਣ ਲੋਨ ਦੀ ਵਿਆਜ ਦਰ ਜ਼ਿਆਦਾ ਹੋਣ ਨਾਲ ਲੋਨ ਲੈਣਾ ਵੀ ਮਹਿੰਗਾ ਹੋ ਜਾਵੇਗਾ। ਇਸ ਨਾਲ ਆਟੋ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਚਿੱਪ ਦੀ ਕਮੀ ਦੇ ਕਾਰਨ ਆਟੋ ਸੈਕਟਰ ਦੀ ਵਿਕਰੀ ਪਹਿਲਾਂ ਹੀ ਪ੍ਰਭਾਵਿਤ ਚੱਲ ਰਹੀ ਹੈ।

Today Now News

RELATED ARTICLES
- Advertisment -

POPULAR POSTS