ਚੰਡੀਗੜ੍ਹ: ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੂਪਨਗਰ ਪੁਲਿਸ ਅੱਗੇ ਪੇਸ਼ ਹੋਣਗੇ। ਦੱਸ ਦਈਏ ਕਿ ਰੂਪਨਗਰ ਪੁਲਿਸ ਨੇ ਉਨ੍ਹਾਂ ਦੇ ਘਰ 20 ਅਪ੍ਰੈਲ ਨੂੰ ਸੰਮਨ ਭੇਜ ਕੇ 26 ਅਪ੍ਰੈਲ ਨੂੰ ਥਾਣਾ ਸਦਰ ਰੂਪਨਗਰ ਬੁਲਾਇਆ ਸੀ, ਪਰ ਬੀਤੇ ਦਿਨ ਕੁਝ ਖ਼ਬਰ ਚੱਲੀਆਂ ਕਿ ਅਲਕਾ ਲਾਂਬਾ ਨੇ ਪੁਲਿਸ ਤੋਂ ਹੋਰ ਸਮਾਂ ਮੰਗਿਆ ਹੈ। ਖ਼ਬਰਾਂ ਤੋਂ ਬਾਅਦ ਕਾਂਗਰਸੀ ਆਗੂ ਅਲਕਾ ਲਾਂਬਾ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਗੰਭੀਰ ਇਲਜ਼ਾਮ ਲਗਾਏ ਹਨ।







