
ਫਿਰੋਜ਼ਪੁਰ,26 ਅਪ੍ਰੈਲ(ਹਰਜਿੰਦਰ ਸਿੰਘ ਕਤਨਾ) – ਕਿਸੇ ਹੋਰ ਤੋਂ ਕੋਈ ਮਾਲੀ ਮੱਦਦ ਲਏ ਬਗੈਰ ਆਪਣੇ ਕੋਲੋਂ ਕਰੋੜਾਂ ਰੁਪਏ ਖਰਚਣ ਵਾਲੇ ਸਮਾਜ ਸੇਵੀ ਡਾਕਟਰ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਿਰੋਜ਼ਪੁਰ ਸ਼ਹਿਰ ਵਿੱਚ ਵੀ ਜਲਦੀ ਆਪਣਾ ਸੈਂਪਲ ਕਲੈਕਸ਼ਨ ਸੈਂਟਰ ਖੋਲਣ ਜਾ ਰਿਹਾ ਹੈ ਜਿਸ ਨਾਲ ਫਿਰੋਜ਼ਪੁਰ ਸ਼ਹਿਰ ਦੇ ਲੋਕ ਵੀ ਆਪਣੇ ਸਰੀਰ ਦੇ ਮੈਡੀਕਲ ਟੈਸਟ ਬਹੁਤ ਸਸਤੇ ਰੇਟਾਂ ਵਿੱਚ ਵੀ ਕਰਵਾ ਸਕਣਗੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾਕਟਰ ਦਲਜੀਤ ਸਿੰਘ ਗਿੱਲ ਨੇ ਅੱਜ ਆਪਣੇ ਫਿਰੋਜ਼ਪੁਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਡਾਕਟਰ ਗਿੱਲ ਨੇ ਕਿਹਾ ਕਿ ਸੰਸਥਾ ਵਲੋਂ ਪਹਿਲਾਂ ਹੀ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਪੰਜਾਬ ਵਿੱਚ 100 ਦੇ ਕਰੀਬ ਲੈਬੋਰਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ। ਹੁਣ ਤੱਕ 55 ਲੈਬੋਰਟਰੀਆਂ ਖੁੱਲ੍ਹ ਗਈਆਂ ਹਨ ਤੇ ਬਾਕੀ ਵੀ ਜਲਦੀ ਸੁਰੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਪਹਿਲਾਂ ਸੈਂਪਲ ਕਲੇਕਸ਼ਨ ਸੈਂਟਰ ਖੋਲ੍ਹਿਆ ਜਾਵੇਗਾ ਤੇ ਬਾਅਦ ਵਿੱਚ ਇਥੇ ਆਧੁਨਿਕ ਸਹੂਲਤਾਂ ਵਾਲੀ ਲੈਬ ਖੋਲੀ ਜਾਵੇਗੀ।ਇਸ ਮੌਕੇ ਤੇ ਓਹਨਾ ਦੇ ਨਾਲ ਹਰਜਿੰਦਰ ਸਿੰਘ ਕਤਨਾ ਜ਼ਿਲ੍ਹਾ ਪ੍ਰਧਾਨ,ਸ੍ਰੀਮਤੀ ਅਮਰਜੀਤ ਕੌਰ ਛਾਬੜਾ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ,ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ, ਤਲਵਿੰਦਰ ਕੌਰ,ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ,ਕੰਵਲਜੀਤ ਸਿੰਘ,ਬ੍ਰਿਜ ਭੂਸ਼ਨ,ਰਣਧੀਰ ਸ਼ਰਮਾ,ਕੁਲਵਿੰਦਰ ਸ਼ਰਮਾ ਇੰਚਾਰਜ ਲੈਬ ਫਿਰੋਜ਼ਪੁਰ,ਸ਼ਮਸ਼ੇਰ ਸਿੰਘ,ਕੁਲਵਿੰਦਰ ਸਿੰਘ ਅਤੇ ਓਪਸ਼ਨਾ ਚੌਹਾਨ ਲੈਬ ਟੈਕਨੀਸ਼ੀਅਨ ਆਦਿ ਮੌਜੂਦ ਸਨ ।




