ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮੋਟਰਸਾਇਕਲ ਵਾਲੇ ਜੁਗਾੜ ਰੇਹੜੀ (Jugaad Rehri with motorcycle) ਪੰਜਾਬ ਵਿੱਚ ਬੰਦ ਕਰਨ ਦੇ ਹੁਕਮ ਦਿੱਤੇ ਸਨ, ਪਰ ਜਿਵੇਂ ਹੀ ਸਰਕਾਰ ਦਾ ਇਹ ਹੁਕਮ ਰੇਹੜੀ ਵਾਲਿਆਂ ਕੋਲ ਪਹੁੰਚਿਆਂ ਉਵੇਂ ਹੀ ਰੇਹੜੀ ਵਾਲਿਆਂ ਨੇ ਸਰਕਾਰ ਦੇ ਇਸ ਹੁਕਮ ਦਾ ਵਿਰੋਧ ਕਰਨ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਸਰਕਾਰ ਨੂੰ ਹੁਕਮ ਵਾਪਸ ਲੈਣਾ ਪਿਆ। ਸਰਕਾਰ ਦੇ ਹੁਕਮ ਵਾਪਸ ਲੈਣ ‘ਤੇ ਰੇਹੜੀ ਚਾਲਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਰੇਹੜੀ ਚਾਲਕਾ ਨੇ ਹੁਕਮ ਵਾਪਸ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦਾ ਧੰਨਵਾਦ ਵੀ ਕੀਤਾ।





