17.4 C
Chandigarh

TODAY NOW NEWS

Friday, March 20, 2026
HomeBREAKING NEWSਜੁਗਾੜੂ ਰੇਹੜੀਆਂ ਵਾਲੇ ਹੋ ਜਾਣ ਸਾਵਧਾਨ, ਮਾਨ ਸਰਕਾਰ ਨੇ ਜਾਰੀ ਕੀਤਾ ਨਵਾਂ...

ਜੁਗਾੜੂ ਰੇਹੜੀਆਂ ਵਾਲੇ ਹੋ ਜਾਣ ਸਾਵਧਾਨ, ਮਾਨ ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ

ਚੰਡੀਗੜ੍ਹ : ਪੰਜਾਬ ‘ਚ ਨਵੀਂ ਸਰਕਾਰ ਬਣਨ ਤੋਂ ਬਾਅਦ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਪੰਜਾਬ ਪੁਲਿਸ ਨੇ ਇਕ ਹੋਰ ਨਿਰਦੇਸ਼ ਜਾਰੀ ਕੀਤਾ ਹੈ। ਸੂਬੇ ‘ਚ ਹੁਣ ਮੋਡੀਫਾਈ ਕੀਤੀ ਮੋਟਰਸਾਈਕਲ ਰੇਹੜੀ ਭਾਵ ਜੁਗਾੜੂ ਰੇਹੜੀ ਚੱਲਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਸਬੰਧ ‘ਚ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਹਾਦਸੇ ਦਾ ਬਣਦੀਆਂ ਕਾਰਨ: ਇੰਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਮੋਟਰਸਾਈਕਲਾਂ ਦੀਆਂ ਜੁਗਾੜੂ ਰੇਹੜੀਆਂ ਬਣਾ ਕੇ ਲੋਕਾਂ ਵੱਲੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸਵਾਰੀਆਂ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਇਸ ਕਾਰਨ ਕੌਮੀ ਮਾਰਗਾਂ ’ਤੇ ਇਹ ਰੇਹੜੀਆਂ ਲੋਕਾਂ ਦੀ ਜਾਨ ਲਈ ਖ਼ਤਰਾ ਵੀ ਬਣ ਰਹੀਆਂ ਹਨ।ਜੁਗਾੜੂ ਮੋਟਰਸਾਈਕਲ ਰੇਹੜੀਆਂ ਦੀ ਭਰਮਾਰ: ਸੂਬੇ ‘ਚ ਆਏ ਦਿਨ ਜੁਗਾੜੂ ਮੋਟਰਸਾਈਕਲ ਰੇਹੜੀਆਂ ਦੀ ਭਰਮਾਰ ਹੋ ਰਹੀ ਹੈ। ਆਮ ਸੜਕਾਂ ‘ਚ ਦੇਖਿਆ ਜਾਂਦਾ ਹੈ ਕਿ ਇੰਨਾਂ ਜੁਗਾੜੂ ਰੇਹੜੀਆਂ ਦੇ ਨਾਲ ਸਾਮਾਨ ਢੋਅ ਕੇ ਲੈ ਕੇ ਜਾਂਦੇ ਹਨ ਜਾਂ ਫਿਰ ਸਵਾਰੀਆਂ ਦੀਆਂ ਢੋਆ-ਢੁਆਈ ਕਰਦੇ ਹਨ। ਇਸ ਨਾਲ ਆਮ ਲੋਕਾਂ ਦੀ ਜਾਨ ਨੂੰ ਖਤਰਾ ਤਾਂ ਹੁੰਦਾ ਹੀ ਹੈ ਪਰ ਡਰਾਈਵਰ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅਜਿਹੇ ਜੁਗਾੜੂ ਮੋਟਰਸਾਈਕਲ ਆਮ ਦੇਖੇ ਜਾਂਦੇ ਹਨ।ਮਾਨ ਸਰਕਾਰ ਨੇ ਜਾਰੀ ਕੀਤਾ ਫਰਮਾਨਸਮਰਥਾ ਤੋਂ ਵੱਧ ਢੁਆਈ: ਇੰਨ੍ਹਾਂ ਜੁਗਾੜੂ ਰੇਹੜੀਆਂ ‘ਤੇ ਕਈ ਵਾਰ ਭਾਰੀ ਸਮਾਨ ਦੀ ਵੀ ਢੁਆਈ ਕੀਤੀ ਜਾਂਦੀ ਹੈ। ਕਈ ਥਾਵਾਂ ‘ਤੇ ਰੇਤਾ ਬਜ਼ਰੀ ਦੀ ਢੋਅ ਢੁਆਈ ਵੀ ਇੰਨਾਂ ਨਾਲ ਕੀਤੀ ਜਾਂਦੀ ਹੈ ਤਾਂ ਹੋਰ ਕਈ ਥਾਵਾਂ ‘ਤੇ ਕਰਿਆਨਾ ਜਾਂ ਹੋਰ ਘਰੇਲੂ ਸਮਾਨ ਵੀ ਇੰਨਾਂ ‘ਤੇ ਢੋਏ ਜਾਂਦੇ ਹਨ। ਇਸ ਦੌਰਾਨ ਕਈ ਵਾਰ ਇੰਨ੍ਹਾਂ ਵਲੋਂ ਸਮਰਥਾ ਤੋਂ ਵੱਧ ਸਮਾਨ ਲਿਜਾਇਆ ਜਾਂਦਾ ਹੈ ਜੋ ਵੱਡੇ ਹਾਦਸੇ ਦਾ ਕਾਰਨ ਵੀ ਕਈ ਵਾਰ ਬਣਦਾ ਹੈ।ਕਮਾਈ ਦਾ ਸਾਧਨ: ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਕਈ ਪਰਿਵਾਰਾਂ ਦਾ ਰੁਜ਼ਗਾਰ ਵੀ ਇਸ ਜੁਗਾੜੂ ਰੇਹੜੀਆਂ ਦੇ ਨਾਲ ਚੱਲਦਾ ਹੈ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਤਾਂ ਹੀ ਚੱਲਦੇ ਹਨ ਜਦੋਂ ਉਹ ਇੰਨ੍ਹਾਂ ਜੁਗਾੜੂ ਰੇਹੜੀਆਂ ਨਾਲ ਆਪਣੀ ਦਿਹਾੜੀ ਲਗਾਉਂਦੇ ਹਨ।

Today Now News

RELATED ARTICLES
- Advertisment -

POPULAR POSTS