17.4 C
Chandigarh

TODAY NOW NEWS

Friday, March 20, 2026
HomeBREAKING NEWSਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵਲੋਂ ਹਲਕਾ ਦਾਖਾ ਅੰਦਰ ਪਹਿਲੀ ਫੇਰੀ

ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵਲੋਂ ਹਲਕਾ ਦਾਖਾ ਅੰਦਰ ਪਹਿਲੀ ਫੇਰੀ

ਕੈਪਟਨ ਸੰਧੂ ਬਹੁਤ ਵਧੀਆ ਸਿਆਸਤਦਾਨ ਅਤੇ ਕਾਗਰਸ ਦਾ ਹੀਰਾ – ਰਾਜਾ ਵੜਿੰਗ
ਮੁੱਲਾਂਪੁਰ ਦਾਖਾ 20 ਅਪ੍ਰੈਲ(ਸੰਜੀਵ ਵਰਮਾ ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਹਲਕਾ ਦਾਖਾ ਅੰਦਰ ਫੇਰੀ ਪਾਈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ । ਰਾਜਾ ਵੜਿੰਗ ਨੇ ਜਿਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਤ ਕੁੱਝ ਸਿੱਖਣ ਦੀ ਗੱਲ ਆਖੀ, ਉਥੇ ਹੀ ਉਨ੍ਹਾਂ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਕੇ ਤਕੜੀ ਹੋ ਕੇ ਮੁਕਾਬਲਾ ਕਰੇਗੀ। ਪ੍ਰਧਾਨ ਵੜਿੰਗ ਦੇ ਨਾਲ ਭਾਰਤ ਭੂਸ਼ਨ ਆਸ਼ੂ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਕੁਲਜੀਤ ਸਿੰਘ ਨਾਗਰਾ ਸਾਬਕਾ ਕਾਰਜਕਾਰੀ ਪ੍ਰਧਾਨ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸਾਬਕਾ ਵਿਧਾਇਕ ਸੰਜੇ ਤਲਵਾੜ, ਰਮਨ ਬਾਲਾਸੁਬਰਾਮਨੀਅਮ ਸਾਬਕਾ ਚੇਅਰਮੈਨ, ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮੈਡਮ ਹਰਪ੍ਰੀਤ ਕੌਰ ਰਿੱਪੂ ਗਿੱਲ ਸਮੇਤ ਹੋਰ ਵੀ ਸੀਨੀਅਰ ਲੀਡਰਸ਼ਿਪ ਹਾਜਰ ਸੀ।
ਸ੍ਰ ਵੜਿੰਗ ਨੇ ਕਿਹਾ ਕਿ ਭਵਿੱਖ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਵੱਲੋਂ ਦਿੱਤੇ ਸੁਝਾਆਂ ’ਤੇ ਗੌਰ ਕੀਤੀ ਜਾਵੇਗੀ। ਪ੍ਰਧਾਨ ਦੀ ਨਹੀਂ ਬਲਕਿ ਕਾਂਗਰਸੀ ਵਰਕਰਾਂ ਮੁਤਾਬਿਕ ਚੱਲੇਗੀ ਕਾਂਗਰਸ ਪਾਰਟੀ। ਸ੍ਰ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਦਾ ਬਿਨ੍ਹਾਂ ਨਾਂ ਲਏ ਕਿਹਾ ਕਿ ਇੱਥੇ ਮੈਂ-ਮੈਂ ਕਰਨ ਵਾਲਿਆ ਦਾ ਅੱਜ ਕੋਈ ਨਾਂ ਤੱਕ ਨਹੀਂ ਲੈਂਦਾ। ਉਨ੍ਹਾਂ ਨੇ ਆਪਣਾ ਅਧਾਰ ਖਤਮ ਕਰ ਲਿਆ। ਉਨ੍ਹਾਂ ਕਹਿਣਾ ਸੀ ਕਿ ‘ਜਾਂ ਮੈਂ ਰਹੂੰ ਜਾਂ ਫਿਰ ਪਾਰਟੀ’ ਹੀ ਰਹੂੰ, ਪਰ ਹੋਇਆ ਉਸੇ ਤਰ੍ਹਾਂ ਹੀ ਅੱਜ ਉਨ੍ਹਾਂ ਦਾ ਪਾਰਟੀ ਵਿੱਚ ਨਾਮੋਂ ਨਿਸ਼ਾਨ ਨਹੀਂ ਤੇ ਪਾਰਟੀ ਤੁਹਾਡੇ ਸਹਿਯੋਗ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕੈਪਟਨ ਸੰਦੀਪ ਸਿੰਘ ਸੰਧੂ ਦੀ ਤਾਰੀਫ ਕਰਦਿਆ ਕਿਹਾ ਕਿ ਗੁਣਾਂ ਦੀ ਗੁਥਲੀ ਹੈ, ਕੈਪਟਨ ਸੰਦੀਪ ਸਿੰਘ ਸੰਧੂ ਜਿਸਨੇ ਪੂਰੇ ਮਾਲਵੇ ਵਿੱਚੋਂ ਸਿਰਫ ਹਲਕਾ ਦਾਖਾ ਵਿੱਚ ਘੱਟ ਵੋਟਾ ਨਾਲ ਵਿਰੋਧੀ ਤੋਂ ਆਪਾ ਪੱਛੜ ਗਏ ਨਹੀਂ ਤਾਂ ਵੱਡੇ-ਵੱਡੇ ਲੀਡਰ ਵੱਡੀ ਗਿਣਤੀ ਵੋਟਾ ਵਿੱਚ ਪਿੱਛੇ ਰਹਿ ਗਏ ਹਨ। ਇਸ ਮੌਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਸਾਬਕਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਮਨਪ੍ਰੀਤ ਸਿੰਘ ਈਸੇਵਾਲ ਤੇ ਵਰਿੰਦਰ ਸਿੰਘ ਢਿੱਲੋਂ (ਦੋਵੇਂ ਬਲਾਕ ਪ੍ਰਧਾਨ), ਸਾਬਕਾ ਪ੍ਰਧਾਨ ਭਜਨ ਸਿੰਘ ਦੇਤਵਾਲ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਵਾਇਸ ਚੇਅਰਮੈਨ ਗੁਰਪ੍ਰੀਤ ਸਿੰਘ ਲਤਾਲਾ, ਰਵਿੰਦਰ ਸਿੰਘ ਜੋਗਾ ਢੋਲਣ, ਪ੍ਰਮਿੰਦਰ ਸਿੰਘ ਤੂਰ, ਹਰਮਨ ਬੜੈਚ, ਹਰਬੰਸ ਸਿੰਘ ਖੰਜਰਵਾਲ, ਜਸਵੰਤ ਸਿੰਘ ਭੱਟੀਆ, ਪ੍ਰਦੀਪ ਸਿੰਘ ਭਰੋਵਾਲ, ਬਲਵਿੰਦਰ ਸਿੰਘ ਗਾਂਧੀ, ਰੁਲਦਾ ਸਿੰਘ ਪੰਡੋਰੀ (ਸਾਰੇ ਸਰਪੰਚ), ਡਾਇਰੈਕਟਰ ਪਰੇਮ ਸਿੰਘ ਸੇਖੋਂ ਬਾਸੀਆ, ਕੌਂਸਲਰ ਸੁਭਾਸ ਨਾਗਰ, ਗੋਬਿੰਦ ਭੁਮਾਲ, ਸੁਖਾ ਬਾਸੀਆ, ਮਲਕੀਤ ਸਿੰਘ ਜੱਸੋਵਾਲ, ਅਮਰਜੋਤ ਸਿੰਘ (ਸਾਬਕਾ ਸਰਪੰਚ), ਗੁਰਚੇਤ ਸਿੰਘ ਡਾਗੋਂ (ਕੈਨੇਡਾ), ਲਖਵਿੰਦਰ ਸਿੰਘ ਸਪਰਾ, ਮਨੀਸ਼ ਸ਼ੂਦ, ਪ੍ਰਮਿੰਦਰ ਸਿੰਘ ਮੁੱਲਾਂਪੁਰ, ਸਤਿਨਾਮ ਸਿੰਘ ਪੰਡੋਰੀ, ਸੁਰਿੰਦਰ ਸਿੰਘ ਕੇ.ਡੀ, ਸੁਰਿੰਦਰਜੀਤ ਸਿੰਘ ਕਿੱਟੂ ਫੌਜੀ, ਗੋਪੀ ਧਾਲੀਵਾਲ, ਆਸ਼ੂ ਬਾਂਸਲ, ਬੂਟਾ ਸਿੰਘ ਭਨੋਹੜ, ਬਲਾਕ ਪ੍ਰਧਾਨ ਬੀਬੀ ਸਰਬਜੀਤ ਕੌਰ ਨਾਹਰ , ਬਲਾਕ ਪੱਖੋਵਾਲ ਪ੍ਰਧਾਨ ਗੀਤਾ ਛਪਾਰ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS