17.1 C
Chandigarh

TODAY NOW NEWS

Thursday, March 19, 2026
HomeBREAKING NEWSਮੈਂ ਝੁੱਕੇਗਾ ਨਹੀਂ.... ਕਾਂਗਰਸ ਹਾਈਕਮਾਨ ਦੇ ਨੋਟਿਸ ਭੇਜਣ ਤੋਂ ਨਾਰਾਜ਼ ਸੁਨੀਲ ਜਾਖੜ

ਮੈਂ ਝੁੱਕੇਗਾ ਨਹੀਂ…. ਕਾਂਗਰਸ ਹਾਈਕਮਾਨ ਦੇ ਨੋਟਿਸ ਭੇਜਣ ਤੋਂ ਨਾਰਾਜ਼ ਸੁਨੀਲ ਜਾਖੜ

ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਵੱਲੋਂ ਬੇਸ਼ਕ ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ ਰੋਕਣ ਦੇ ਲਈ ਬਦਲਾਅ ਕਰਦੇ ਹੋਏ ਪਾਰਟੀ ਦੇ ਦੂਜੇ ਆਗੂਆਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਪਰ ਸ਼ਾਇਦ ਇਹ ਪੰਜਾਬ ਕਾਂਗਰਸ ਦੇ ਕਲੇਸ਼ ਦਾ ਹੱਲ ਨਹੀਂ ਨਿਕਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਸਾਬਕਾ ਪ੍ਰਧਾਨ ਸੁਨੀਲ ਜਾਖੜ ਚੁਣੌਤੀ ਬਣਦੇ ਹੋਏ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਇੱਕ ਵਾਰ ਫਿਰ ਤੋਂ ਬਗਾਵਤੀ ਸੁਰ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸੁਨੀਲ ਜਾਖੜ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ’ਚ ਉਨ੍ਹਾਂ ਨੇ ਇੱਕ ਖ਼ਬਰ ਨੂੰ ਸਾਂਝੀ ਕੀਤਾ ਹੈ ਜਿਸ ਚ ਜਾਖੜ ਦੇ ਹਵਾਲੇ ਦੇ ਨਾਲ ਸਾਰੀ ਗੱਲ ਜਾਹਿਰ ਕੀਤੀ ਗਈ ਹੈ ਕਿ ਉਨ੍ਹਾਂ ਦੇ ਖਿਲਾਫ ਨੋਟਿਸ ਇੱਕ ਮਹਿਲਾ ਕਾਂਗਰਸੀ ਆਗੂ ਦੇ ਦਬਾਅ ਹੇਠ ਭੇਜਿਆ ਗਿਆ ਹੈ।ਸੁਨੀਲ ਜਾਖੜ ਵੱਲੋਂ ਕੀਤੀ ਗਈ ਇਸ ਪੋਸਟ ਦੇ ਨਾਲ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਦੇ ਅੱਗੇ ਨਾ ਝੁਕਣ ਦੇ ਸੰਕੇਤ ਦਿੱਤੇ ਹਨ। ਜੀ ਹਾਂ ਸੁਨੀਲ ਜਾਖੜ ਨੇ ਹੁਣ ਤੱਕ ਕਾਂਗਰਸ ਹਾਈਕਮਾਂਡ ਨੂੰ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ।

Today Now News

RELATED ARTICLES
- Advertisment -

POPULAR POSTS