ਖੰਨਾ, (ਪਰਮਜੀਤ ਸਿੰਘ ਧੀਮਾਨ) – ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਆਪ ਦੇ ਸੂਬਾ ਆਗੂ ਨਵਜੋਤ ਸਿੰਘ ਮੰਡੇਰ ਜਰਗ ਤੇ ਆਪ ਦੀ ਮਹਿਲਾ ਆਗੂ ਸਾਬਕਾ ਸਰਪੰਚ ਜਸਵੀਰ ਕੌਰ ਮੰਡੇਰ ਜਰਗ ਵੱਲੋਂ ਆਮ ਆਦਮੀ ਪਾਰਟੀ ਦੀ ਨੈਸ਼ਨਲ ਸਪੋਕਸਪਰਸਨ ਮੈਡਮ ਰੀਨਾ ਗੁਪਤਾ, ਐਮਐਲਏ ਹਲਕਾ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਤੋਂ ਆਪ ਦੇ ਇੰਚਾਰਜ ਸੰਨੀ ਆਹਲੂਵਾਲੀਆਂ ਦਾ ਆਪਣੇ ਗ੍ਰਹਿ ਪਿੰਡ ਜਰਗ ਵਿਖੇ ਪਹੁੰਚਣ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਭਰਵਾਂ ਸ਼ਵਾਗਤ ਕੀਤਾ ਗਿਆ ਅਤੇ ਨਵਜੋਤ ਸਿੰਘ ਮੰਡੇਰ ਜਰਗ ਵੱਲੋਂ ਉਕਤ ਸਖਸ਼ੀਅਤਾਂ ਰੀਨਾ ਗੁਪਤਾ, ਵਿਧਾਇਕ ਗੱਜਣਮਾਜਰਾ ਤੇ ਸਨੀ ਆਹਲੂਵਾਲੀਆ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਨਵਜੋਤ ਸਿੰਘ ਮੰਡੇਰ ਜਰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਮਾਨ ਸਰਕਾਰ ਨੇ ਜੋ ਕੰਮ ਇੱਕ ਮਹੀਨੇ ‘ਚ ਕਰ ਦਿਖਾਏ ਹਨ, ਉਹ ਮੁੱਦਤਾਂ ‘ਚ ਨਹੀਂ ਸਨ ਹੋਏ ਅਤੇ ਆਪ ਸਰਕਾਰ ਵੱਲੋਂ ਚੋਣਾਂ ਸਮੇਂ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ, ਜਿਸਦੀ ਸੁਰੂਆਤ ਪਹਿਲੇ ਮਹੀਨੇ ‘ਚ ਹੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਹਨ ਅਤੇ ਮਾਨ ਸਰਕਾਰ ਪੰਜਾਬੀਆਂ ਦੀ ਸਭ ਇੱਛਾਵਾਂ ਤੇ ਉਮੀਦਾਂ ਪੂਰੀਆਂ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਇਸ ਮੌਕੇ ਰਾਜਾ ਜਗਦੇਵ ਮਾਡਲ ਸੀਨੀ. ਸੈਕੰ. ਸਕੂਲ ਜਰਗ ਦੇ ਪ੍ਰਿੰਸੀਪਲ ਜਸਵੀਰ ਕੌਰ ਮੰਡੇਰ ਸਮੇਤ ਹੋਰ ਹਾਜ਼ਰ ਸਨ।







