ਖੰਨਾ, (ਪਰਮਜੀਤ ਸਿੰਘ ਧੀਮਾਨ) – ਸਥਾਨਕ ਜੀ. ਟੀ ਰੋਡ ਸਥਿਤ ਥਾਉਜੈਂਟ ਸਪਾਇਸ ਵਿਖੇ ਸ੍ਰੀ ਗੁਰਬਾਣੀ ਸਟੱਡੀ ਸਰਕਲ ਖੰਨਾ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਰੋਹ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਿੱਖ ਵਿਚਾਰਕ ਗੁਰਬਚਨ ਸਿੰਘ ਮੋਖਾ ਅਤੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜਦੋਂ ਕਿ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਅਤੇ ਏ. ਐਸ. ਮੈਨੇਜਮੇਂਟ ਸੁਸਾਇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਜਾਟ ਮਹਾਂ ਸਭਾ ਦੇ ਕੌਮੀ ਮੀਤ ਪ੍ਰਧਾਨ ਅਮਰਿੰਦਰ ਸਿੰਘ ਢੀਂਡਸਾ ਮਿੰਦੀ, ਧਰਮਾਰਥ ਸੇਵਾ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਰਾਜਪੂਤ ਅਤੇ ਉੱਘੇ ਉਦਯੋਗਪਤੀ ਧਰਮਿੰਦਰ ਸਿੰਘ ਰੂਪਰਾਏ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਇਸ ਤਰ੍ਹਾਂ ਡਾ. ਅਮਰਬੀਰ ਸਿੰਘ, ਸਾਬਕਾ ਕੌਂਸਲ ਪ੍ਰਧਾਨ ਸੰਤ ਰਾਮ ਸਰਹੱਦੀ, ਜ਼ਿਲਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਪ੍ਰਮੋਦ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸੇ ਤਰ੍ਹਾਂ ਸਮਾਰੋਹ ਵਿਚ ਹਰ ਵਰਗ ਅਤੇ ਭਾਈਚਾਰੇ ਦੇ ਪ੍ਰਧਾਨ ਅਤੇ ਵੱਖ-ਵੱਖ ਸਮਾਜਸੇਵੀ, ਸਾਹਿਤਕ, ਧਾਰਮਿਕ ਸੰਸਥਾਵਾਂ ਦੇ ਨੁੰਮਾਇੰਦੇ ਹਾਜ਼ਰ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ਪ੍ਰਧਾਨ ਪੁਸ਼ਕਰਰਾਜ ਸਿੰਘ ਰੂਪਰਾਏ ਨੇ ਦੱਸਿਆ ਕਿ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਸੈਮੀਨਾਰ ਤੈਅ ਸਮੇਂ ਤੋਂ ਲਗਭਗ ਦੋਗੁਣਾ ਸਮਾਂ ਵੱਧ ਚੱਲਿਆ। ਸੈਮੀਨਾਰ ਵਿਚ ਅਮਰਿੰਦਰ ਸਿੰਘ ਢੀਂਡਸਾ, ਅਮਰੀਕ ਸਿੰਘ ਰਾਜਪੂਤ, ਡਾ . ਅਮਰਬੀਰ ਸਿੰਘ ਸਮੇਤ ਸੰਤ ਰਾਮ ਸਰਹੱਦੀ ਨੇ ਸਾਰਿਆਂ ਜੋੜਣ ਵਾਲਾ ਪਹਿਲਾ ਸਾਕਾਰਾਤਮਿਕ ਯਤਨ ਦੱਸਦੇ ਹੋਏ ਕਾਫ਼ੀ ਚੰਗੇ ਢੰਗ ਨਾਲ ਵਿਚਾਰ ਰੱਖੇ। ਮਾਨਵ ਕਲਿਆਣ ਸੰਸਥਾ ਦੇ ਬਾਬਾ ਕਰਨੈਲ ਸਿੰਘ ਅਤੇ ਪੁਸ਼ਕਰ ਰਾਜ ਸਿੰਘ, ਅਨੁਜ ਛਾਹੜੀਆ ਸਮੇਤ ਸਾਰੇ ਸਟੱਡੀ ਸਰਕਲ ਦੇ ਮੈਂਬਰਾਂ ਨੇ ਮਹਿਮਾਨਾਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਕੌਂਸਲਰ ਸੁਖਮਨਜੀਤ ਸਿੰਘ, ਨਿਰਮਲ ਸਿੰਘ ਨਿੰਮਾ, ਕਮਲ ਕਪੂਰ, ਬਲਰਾਮ ਬਾਲੂ, ਗੁਰਪ੍ਰੀਤ ਸਿੰਘ ਗੁਰੀ ਅਤੇ ਰਣਜੀਤ ਜੱਸਲ, ਜੋਰਾ ਸਿੰਘ ਚੀਮਾ, ਡਾ. ਸ਼ਿਵ ਕੁਮਾਰ, ਅਵਤਾਰ ਮੌਰੀਆ, ਜਤਿੰਦਰ ਨਾਰੰਗ, ਵਿਕਾਸ ਅਗਰਵਾਲ, ਰਵਿੰਦਰ ਸਿੰਘ ਪਦਮ, ਸਨੇਹÇਂੲੰਦਰ ਮੀਲੂ, ਹਰਮੇਸ਼ ਲੋਟੇ, ਨਰਿੰਦਰ ਸਿੰਘ ਲੋਟੇ, ਜਸਵੀਰ ਸਿੰਘ ਰਾਣਾ, ਹੰਸ ਰਾਜ ਬਿਰਾਨੀ, ਸੁਬੋਧ ਮਿੱਤਲ, ਲਲਿਤ ਸ਼ਰਮਾ, ਬਾਬਾ ਜਸਵੰਤ ਸਿੰਘ ਲਲਹੇੜੀ, ਸਾਬਕਾ ਸਰਪੰਚ ਗੁਰਮੀਤ ਸਿੰਘ ਰਸੂਲੜਾ, ਰਵਿੰਦਰ ਰਵੀ, ਰਾਹੂਲ ਗਰਗ ਬਾਵਾ, ਸੰਦੀਪ ਸਿੰਘ ਰੁਪਾਲੋਂ, ਨਿਰਮਲ ਸਿੰਘ ਰਾਜੇਵਾਲ, ਮਲਕੀਤ ਸਿੰਘ ਮੀਤਾ ਅਤੇ ਅਜੈ ਮਿੱਤਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।






