17.1 C
Chandigarh

TODAY NOW NEWS

Friday, March 20, 2026
HomeBREAKING NEWSਕੂੜੇ ਦੇ ਡੰਪ ਖਿਲਾਫ ਵਿੱਢਿਆ ਸੰਘਰਸ਼ ਲਗਾਤਾਰ ਜਾਰੀ

ਕੂੜੇ ਦੇ ਡੰਪ ਖਿਲਾਫ ਵਿੱਢਿਆ ਸੰਘਰਸ਼ ਲਗਾਤਾਰ ਜਾਰੀ

ਖੰਨਾ, (ਪਰਮਜੀਤ ਸਿੰਘ ਧੀਮਾਨ)- ਇਥੋਂ ਦੇ ਨੇੜਲੇ ਪਿੰਡ ਰਸੂਲੜਾ ਮਾਜਰੀ ਕੋਲ ਕੂੜਾ ਡੰਪ ਪਲਾਂਟ ਬੰਦ ਕਰਾਉਣ ਲਈ ਕੂੜਾ ਡੰਪ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਚੌਥੇ ਦਿਨ ਵੀ ਲਗਾਤਾਰ ਜਾਰੀ ਰਿਹਾ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਇਹ ਜਗ੍ਹਾ ਕੂੜਾ ਡੰਪ ਲਈ ਨਹੀਂ ਸੀ, ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਜਗ੍ਹਾ ਲਈ ਸੀ, ਜਿਸ ਵਿਚ ਪਾਣੀ ਨੂੰ ਟ੍ਰੀਟਮੈਂਟ ਕਰਕੇ ਅੱਗੇ ਸੂਏ ਵਿਚ ਪਾਇਆ ਜਾ ਰਿਹਾ ਸੀ, ਪਰ ਹੁਣ ਇਥੇ ਸਾਰੇ ਸ਼ਹਿਰ ਦਾ ਕੂੜਾ ਕਰਕਟ ਪਲਾਸਟਿਕ ਲਿਫ਼ਾਫੇ ਤੇ ਹੋਰ ਕੂੜਾ ਇਕੱਠਾ ਕੀਤਾ ਜਾਂਦਾ ਹੈ। ਇਹ ਨਾ ਕੂੜਾ ਕਰਕਟ ਨੂੰ ਅਕਸਰ ਹੀ ਅੱਗ ਲਾਈ ਜਾਂਦੀ ਹੈ ਤੇ ਇਸ ਨਾਲ ਕਿਸਾਨਾਂ ਨੂੰ ਦੋ ਏਕੜ ਖੜ੍ਹੀ ਕਣਕ ਨੂੰ ਰੋਟਾਵੇਟਰ ਨਾਲ ਵਾਹੁਣਾ ਪੈ ਗਿਆ ਕਿਉਂਕਿ ਕੂੜੇ ਕਰਕਟ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਕੂੜਾ ਡੰਪ ਬੰਦ ਕਰਾਉਣ ਵਾਲੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਉਹ ਕੂੜੇ ਦੀਆਂ ਗੱਡੀਆਂ ਨੂੰ ਇਥੇ ਨਹੀਂ ਸੁੱਟਣ ਦੇਣਗੇ ਕਿਉਂਕਿ ਇਹ ਜਗ੍ਹਾ ਕੂੜਾ ਕਰਕਟ ਵਾਲੀ ਨਹੀਂ ਤੇ ਹਰ ਸਾਲ ਇਥੇ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਗੰਦੀ ਬਦਬੂ ਨਾਲ ਹਵਾ ਪਾਣੀ ਪ੍ਰਦੂਸ਼ਿਤ ਹੋ ਜਾਣ ਕਾਰਨ ਆਲੇ ਦੁਆਲੇ ਦੇ ਇਨਾਕੇ ਵਿਚ ਸਾਹ, ਦਮਾ, ਕੈਂਸਰ, ਚਮੜੀ ਰੋਗ ਆਦਿ ਭਿਆਨਕ ਬਿਮਾਰੀਆਂ ਵੀ ਫੈਲ ਰਹੀਆਂ ਹਨ। ਇਸ ਮੌਕੇ ਜਸਬੀਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ, ਕਸ਼ਮੀਰਾ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਹਰਮੇਸ਼ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS