16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੌਸਮ ਦਾ ਬਦਲਿਆ ਮਿਜ਼ਾਜ, ਫਰੀਦਕੋਟ 'ਚ ਸਵੇਰ ਤੋਂ ਹੋ ਰਹੀ ਹੈ ਬਾਰਿਸ਼

ਮੌਸਮ ਦਾ ਬਦਲਿਆ ਮਿਜ਼ਾਜ, ਫਰੀਦਕੋਟ ‘ਚ ਸਵੇਰ ਤੋਂ ਹੋ ਰਹੀ ਹੈ ਬਾਰਿਸ਼

\ਫਰੀਦਕੋਟ : ਮੰਗਲਵਾਰ ਸਵੇਰੇ ਜ਼ਿਲੇ ‘ਚ ਪੈ ਰਹੀ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਅਸਮਾਨ ਵਿੱਚ ਕਾਲੇ ਬੱਦਲਾਂ ਦੀ ਗਰਜ ਦੇ ਵਿਚਕਾਰ ਲੋਕ ਜਾਗ ਪਏ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਚੱਲ ਰਹੀ ਬਾਰਿਸ਼ ਅਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਮੰਗਲਵਾਰ ਦੀ ਸਵੇਰ ਦੇ ਤਾਪਮਾਨ ਵਿੱਚ ਵੀ ਸੋਮਵਾਰ ਦੇ ਮੁਕਾਬਲੇ ਅੱਠ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਮੌਸਮ ‘ਚ ਆਈ ਅਚਾਨਕ ਆਈ ਤਬਦੀਲੀ ਕਾਰਨ ਲੋਕਾਂ ਤੇ ਪਸ਼ੂ-ਪੰਛੀਆਂ ਨੇ ਬੇਸ਼ੱਕ ਸੁੱਖ ਦਾ ਸਾਹ ਲਿਆ ਹੈ ਪਰ ਮੰਡੀਆਂ ‘ਚ ਪਈਆਂ ਲੱਖਾਂ ਬੋਰੀਆਂ ਕਣਕ ‘ਚ ਡੁੱਬਣ ਦਾ ਡਰ ਵਧ ਗਿਆ ਹੈ, ਹਾਲਾਂਕਿ ਪ੍ਰਸ਼ਾਸਨ ਵਲੋਂ ਤੇਜ਼ੀ ਨਾਲ ਲਿਫਟਿੰਗ ਦਾ ਦਾਅਵਾ ਕੀਤਾ ਜਾ ਰਿਹਾ ਹੈ | ਹੈ। ਕਹਿਰ ਦੀ ਗਰਮੀ ਕਾਰਨ ਸੁੱਕ ਰਹੇ ਰੁੱਖਾਂ-ਬੂਟਿਆਂ ਲਈ ਇਹ ਮੀਂਹ ਵਰਦਾਨ ਤੋਂ ਘੱਟ ਨਹੀਂ ਹੈ, ਖ਼ਬਰ ਲਿਖੇ ਜਾਣ ਤੱਕ ਅੱਜ ਸਵੇਰ ਤੋਂ ਹੀ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਤੇਜ਼ ਹੋ ਗਿਆ ਸੀ।

Today Now News

RELATED ARTICLES
- Advertisment -

POPULAR POSTS