17.4 C
Chandigarh

TODAY NOW NEWS

Friday, March 20, 2026
HomeBREAKING NEWSਸ਼ਰਾਬ ਦੇ ਨਸ਼ੇ 'ਚ ਪਤੀ ਨੇ ਦਿੱਤਾ ਖਤਰਨਾਕ ਵਾਰਦਾਤ ਨੂੰ ਅੰਜਾਮ, ਇਸ...

ਸ਼ਰਾਬ ਦੇ ਨਸ਼ੇ ‘ਚ ਪਤੀ ਨੇ ਦਿੱਤਾ ਖਤਰਨਾਕ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਕੀਤੀ ਪਤਨੀ ਦੀ ਹੱਤਿਆ

ਸ੍ਰੀ ਕੀਰਤਪੁਰ ਸਾਹਿਬ : ਗੁਰਦੁਆਰਾ ਪਤਾਲਪੁਰੀ ਸਾਹਿਬ ਲਿੰਕ ਸੜਕ ‘ਤੇ ਕਿਰਾਏ ਦਾ ਮਕਾਨ ‘ਚ ਰਹਿ ਰਹੇ ਪਰਵਾਸੀ ਵਿਅਕਤੀ ਨੇ ਪਤਨੀ ਦੇ ਸਿਰ ‘ਤੇ ਭੂਕਨਾ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮਿ੍ਤਕ ਦੀ ਧੀ ਦੇ ਬਿਆਨਾਂ ‘ਤੇ ਪਰਚਾ ਦਰਜ ਕਰਕੇ ਫ਼ਰਾਰ ਹੋਏ ਪਤੀ ਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਸੁਮਿਤ ਮੌਰ ਨੇ ਦੱਸਿਆ ਕਿ ਪੁਲਿਸ ਨੂੰ ਸੰਤੋਸ਼ ਪਤਨੀ ਪਰਮਜੀਤ ਵਾਸੀ ਪਿੰਡ ਪਹਾੜਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਉਸ ਦੇ ਪੇਕੇ ਪਿੰਡ ਜਲਾਲਪੁਰ ਤਹਿਸੀਲ ਕਾਦਰ ਚੌਕ ਜ਼ਿਲ੍ਹਾ ਬਿਦਾਇਉ ਉੱਤਰ ਪ੍ਰਦੇਸ਼ ਵਿਖੇ ਹਨ। ਸੱਤ ਸਾਲਾਂ ਤੋਂ ਉਸ ਦੇ ਪਿਤਾ ਅਮਰ ਸਿੰਘ ਤੇ ਮਾਤਾ ਸੋਨੀ ਦੇਵੀ ਪਿੰਡ ਗੰਗੂਵਾਲ, ਲੱਗ ਮਜਾਰੀ ਅਤੇ ਮਜਾਰਾ ਵਿਖੇ ਮਕਾਨ ਕਿਰਾਏ ‘ਤੇ ਲੈ ਕੇ ਰਹਿ ਰਹੇ ਸਨ। ਉਸ ਨੇ ਦੱਸਿਆ ਕਿ ਉਹ ਪੰਜ ਭੈਣਾਂ ਤੇ ਭਰਾ ਹੈ। ਉਸ ਦੀ ਸਭ ਤੋਂ ਵੱਡੀ ਭੈਣ ਰੇਨੂੰ ਪਿੰਡ ਟਿੱਕਰੀ ਬਘੇਰੀ (ਹਿ.ਪ੍ਰ) ਦੇ ਦਲਵੀਰ ਸਿੰਘ ਨਾਲ ਵਿਆਹੀ ਹੋਈ ਹੈ। ਇਕ ਹਫਤਾ ਪਹਿਲਾਂ ਉਸ ਦੇ ਪਿਤਾ ਅਮਰ ਸਿੰਘ ਗੁਰਦੁਆਰਾ ਪਤਾਲਪੁਰੀ ਸਾਹਿਬ ਲਿੰਕ ਸੜਕ ਰੇਲਵੇ ਫਾਟਕ ਨਜ਼ਦੀਕ ਮਕਾਨ ਕਿਰਾਏ ‘ਤੇ ਲੈ ਕੇ ਸਮੇਤ ਪਰਿਵਾਰ ਰਹਿ ਰਹੇ ਸਨ। ਸੰਤੋਸ਼ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਆਈ ਹੋਈ ਸੀ। ਜਦੋਂ ਉਹ ਘਰ ਪੁੱਜੀ ਤਾਂ ਉਸ ਦੀ ਛੋਟੀ ਭੈਣ ਨੰਦਨੀ ਰੋ ਰਹੀ ਸੀ ਜਿਸ ਨੇ ਦੱਸਿਆ ਕਿ 16 ਅਪ੍ਰੈਲ ਨੂੰ ਤੜਕੇ 3 ਵਜੇ ਪਿਤਾ ਅਮਰ ਸਿੰਘ ਨੇ ਸ਼ਰਾਬ ਪੀ ਕੇ ਮਾਤਾ ਸੋਨੀ ਦੇਵੀ ਦੇ ਸਿਰ ‘ਤੇ ਭੂਕਨੇ ਨਾਲ ਵਾਰ ਕਰਕੇ ਉਸ ਨੂੰ ਹੱਤਿਆ ਕਰ ਦਿੱਤੀ। ਪੁਲਿਸ ਨੇ ਸਤੋਸ਼ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦੇ ਪਿਤਾ ਅਮਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ। ਪੁਲਿਸ ਨੇ ਕਤਲ ਕਰਕੇ ਫਰਾਰ ਹੋਏ ਅਮਰ ਸਿੰਘ ਦੀ ਭਾਲ ਵਿਚ ਪੁਲਿਸ ਟੀਮਾਂ ਭੇਜੀਆਂ ਹਨ ਜੋ ਉਸ ਦੀ ਤਲਾਸ਼ ਕਰ ਰਹੀਆਂ ਹਨ।

Today Now News

RELATED ARTICLES
- Advertisment -

POPULAR POSTS