
ਨਵੀਂ ਦਿੱਲੀ, 15 ਅਪ੍ਰੈਲ-ਆਪ ਦੇ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਪ੍ਰਦੇਸ਼ ‘ਚ 150 ਯੂਨਿਟ ਬਿਜਲੀ ਮੁਫ਼ਤ ਦੇਣਗੇ। ਪਿੰਡ ‘ਚ ਫ਼ਰੀ ਪਾਣੀ ਅਤੇ ਔਰਤਾਂ ਦੇ ਲਈ ਬੱਸਾਂ ਦਾ ਕਿਰਾਇਆ ਅੱਧਾ ਕਰਨਗੇ। ਚੋਣਾਂ ਆਉਂਦੇ ਹੀ ਇਨ੍ਹਾਂ ਨੇ ਕੇਜਰੀਵਾਲ ਸ਼ਾਸਨ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨੂੰ ਲੱਗਿਆ ਹੈ ਕਿ ਇਹ ਹਾਰਨ ਵਾਲੇ ਹਨ।






