16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ "(ਵਾਰਡ ਨੰਬਰ 27 ) ਦਾ ਗਠਨ...

ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ “(ਵਾਰਡ ਨੰਬਰ 27 ) ਦਾ ਗਠਨ ਕੀਤਾ ਗਿਆ

ਮਾਨਸਾ 14 ਅਪ੍ਰੈਲ/ਗੁਰਜੰਟ ਸਿੰਘ ਬਾਜੇਵਾਲੀਆ /ਸ਼ਹਿਰ ਦੇ ਵਾਰਡ ਨੰਬਰ 27 ਦੇ ਵਸਨੀਕਾਂ ਵੱਲੋਂ ਸੀਵਰੇਜ਼ ਤੇ ਸਫਾਈ ਦੇ ਪ੍ਰਬੰਧ ਦਰੁਸਤ ਕਰਵਾਉਣ ਲਈ ਅਤੇ ਵਾਰਡ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ “ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ “(ਵਾਰਡ ਨੰਬਰ 27 ) ਦਾ ਗਠਨ ਕੀਤਾ ਗਿਆ ।
ਕਮੇਟੀ ਵਿਚ ਡਾਕਟਰ ਰਾਵਿੰਦਰ ਸਿੰਘ ਬਰਾੜ ਪ੍ਰਧਾਨ, ਐਡਵੋਕੇਟ ਬਲਕਰਨ ਸਿੰਘ ਬੱਲੀ ਜਨਰਲ ਸਕੱਤਰ, ਡਾਕਟਰ ਸੁਖਦੇਵ ਸਿੰਘ ਡੁਮੇਲੀ ਖਜ਼ਾਨਚੀ, ਡਾਕਟਰ ਮਨੋਜ਼ ਗੋਇਲ ਸੀਨੀਅਰ ਮੀਤ ਪ੍ਰਧਾਨ, ਸੱਤਪਾਲ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਸਹਾਇਕ ਸਕੱਤਰ, ਡਾਕਟਰ ਜਗਤਾਰ ਸਿੰਘ ਪ੍ਰੈੱਸ ਸਕੱਤਰ, ਹਰਬੰਸ ਸਿੰਘ, ਜਤਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਬਲਵੰਤ ਸਿੰਘ ਅਤੇ ਡਾਕਟਰ ਕ੍ਰਿਸ਼ਨ ਨੂੰ ਕਮੇਟੀ ਮੈਂਬਰ ਚੁਣਿਆ ਗਿਆ ।
ਡਾਕਟਰ ਰਾਵਿੰਦਰ ਸਿੰਘ ਬਰਾੜ ਅਤੇ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਤਿੰਨਕੋਣੀ ਉਪਰ ਜਿੱਥੇ ਸੀਵਰੇਜ਼ ਅਕਸਰ ਬੰਦ ਰਹਿੰਦਾ ਹੈ ਜਿਸ ਨਾਲ ਵਾਰਡ ਦੇ ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਦੇ ਨਾਲ ਹੀ ਗੰਦੀ ਮੁਸ਼ਕ ਤੇ ਭਿਆਨਕ ਬਮਿਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲਾਂ ‘ਚ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਵੱਡੀ ਿਦੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਵਾਰਸ਼ਾਂ ਦੇ ਮੌਸਮ ‘ਚ ਤਿੰਨਕੋਣੀ ਬਿਲਕੁਲ ਜਾਮ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਵਾਰਡ ਵਿੱਚ ਸਾਫ ਸਫਾਈ ਤੇ ਵਾਟਰ ਸਪਲਾਈ ਦਾ ਬੁਰਾ ਹਾਲ ਹੈ। ਵਾਰਡ ਵਿਚ ਜਗਾ ਜਗਾ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਪਾਣੀ ਦੀ ਸਹੀ ਸਪਲਾਈ ਨਹੀਂ ਆਉਂਦੀ ਅਤੇ ਅੱਜਕਲ ਦੂਸ਼ਿਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਾਰਡ ਵਿਚ ਬਿਮਾਰੀਅਾਂ ਪੈਦਾ ਹੋਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਕਮੇਟੀ ਚੁਣੀ ਗਈ ਹੈ ਅਤੇ ਇਕ ਦੋ ਦਿਨਾਂ ਵਿਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇਕੇ ਵਾਰਡ ਦੀਆਂ ਸਮੱਸਿਆਵਾਂ ੳੁਹਨਾਂ ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ । ਜੇਕਰ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਵਾਰਡ ਦੀ ਵੱਡੀ ਮੀਟਿੰਗ ਬੁਲਾਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS